ਨਹੀਂ ਤਾਂ, 1 ਮਾਰਚ ਤੋਂ 'ਸੁੱਖਾ ਅਮਲੀ' ਕਹਿਣ ਲਈ ਹਸਤਾਖ਼ਰ ਮੁਹਿੰਮ ਚਲਾਉਂਗਾ- ਜ਼ੀਰਾ

ਫ਼ਿਰੋਜ਼ਪੁਰ- ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਨਸ਼ੇੜੀ ਦੱਸੇ ਜਾਣ 'ਤੇ ਰੋਹ 'ਚ ਆਏ ਵਿਧਾਨ ਸਭਾ ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਪਿੰਡ ਠੱਠਾ ਕਿਸ਼ਨ ਸਿੰਘ ਵਿਖੇ ਸਿਹਤ ਵਿਭਾਗ ਪਾਸੋਂ ਟੈਸਟ ਕੈਂਪ ਲਗਵਾ ਕੇ ਲੋਕਾਂ ਦੇ ਸਾਹਮਣੇ ਡੋਪ ਟੈਸਟ ਕਰਵਾਇਆ ਅਤੇ ਇਸ ਦੀ ਰਿਪੋਰਟ ਨੈਗੇਟਿਵ ਆਈ। ਸੁਖਬੀਰ ਸਿੰਘ ਬਾਦਲ ਵਲੋਂ ਟੈਸਟ ਨਾ ਕਰਵਾਏ ਜਾਣ 'ਤੇ ਵਿਧਾਇਕ ਜ਼ੀਰਾ ਨੇ ਕਿਹਾ ਕਿ ਜੇਕਰ ਬਾਦਲ ਇੱਕ ਮਹੀਨੇ ਦੇ ਅੰਦਰ-ਅੰਦਰ ਡੋਪ ਟੈਸਟ ਨਹੀਂ ਕਰਵਾਉਂਦੇ ਤਾਂ ਉਹ 1 ਮਾਰਚ ਤੋਂ ਪੰਜਾਬ ਦੇ 117 ਹਲਕਿਆਂ 'ਚ ਜਾ ਕੇ 'ਸੁੱਖਾ ਅਮਲੀ' ਕਹਿਣ ਲਈ ਹਸਤਾਖ਼ਰ ਮੁਹਿੰਮ ਚਲਾਉਣਗੇ।
Powered by Blogger.