ਫੁੱਟਬਾਲ ਅੰਡਰ 14 ਲੜਕੀਆਂ ਵਿਚ ਸੂਬੇ ਵਿਚੋਂ ਪਹਿਲਾਂ ਸਥਾਨ ਹਾਸਲ ਕੀਤਾ

ਸ੍ਰੀ ਮੁਕਤਸਰ ਸਾਹਿਬ - (ਬਿਓਰੋ)-  ਖੇਡ ਵਿਭਾਗ ਪੰਜਾਬ ਵੱਲੋ ਕਰਵਾਏ ਜਾ ਰਹੇ ਸਟੇਟ ਪੱਧਰ ਕੰਪੀਟੀਸਨ ਅੰਡਰ-14 ਲੜਕੀਆਂ ਵਿਚੋਂ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ ਲੰਬੀ ਢਾਬ ਨੇ ਫੁੱਟਬਾਲ ਵਿੱਚ ਸੂਬੇ ਭਰ ਵਿਚੋ ਪਹਿਲਾ ਸਥਾਨ ਪ੍ਰਾਪਤ ਕੀਤਾ।
       ਖੇਡ ਵਿਭਾਗ ਵੱਲੋ ਬਠਿੰਡਾ ਵਿਖੇ ਮਿਤੀ 15-01-2019 ਤੋ 17-01-2019 ਤੱਕ ਸਟੇਟ ਪੱਧਰ ਕੰਪੀਟੀਸਨ ਅੰਡਰ-14 ਲੜਕੀਆਂ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ੍ਰੀ ਗੁਰੂ ਨਾਨਕ ਦੇਵਲ ਪਬਲਿਕ ਸਕੂਲ ਲੰਬੀ ਢਾਬ ਸੀ੍ਰ ਮੁਕਤਸਰ ਸਾਹਿਬ ਨੇ ਫੁੱਟਬਾਲ ਗੇਮ ਵਿੱਚੋ ਪਹਿਲਾ ਸਥਾਨ ਹਾਸਿਲ ਕਰਕੇ ਸਕੂਲ ਦਾ ਨਾਂ ਅਤੇ ਜਿਲੇ ਦਾ ਨਾਂ ਰੌਸਨ ਕੀਤਾ। ਇਸ ਪ੍ਰਾਪਤੀ ਤੇ ਜਿਲਾ ਖੇਡ ਅਫਸਰ ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਅਨਿੰਦਰਵੀਰ ਕੌਰ ਬਰਾੜ ਨੇ ਸਕੂਲ ਵਿੱਚ ਪਹੁੰਚ ਕੇ ਗੋਲਡ ਮੈਡਲ ਹਾਸਿਲ ਕਰਨ ਵਾਲੀਆਂ ਖਿਡਾਰਨਾਂ ਅੰਸ ਸਿੱਧੂ, ਹਰਮਨਪ੍ਰੀਤ ਕੌਰ, ਅਰਸੀਆਂ, ਅਮਨਜੋਤ ਕੌਰ ਸਿਮਰਨਜੀਤ ਕੌਰ, ਰਾਜਪ੍ਰੀਤ ਕੌਰ, ਗੁਰਨੂਰ ਅਤੇ ਸੁਨੇਹਾ ਨੂੰ ਸਨਮਾਨਿਤ ਕੀਤਾ। 
         ਇਸ ਮੌਕੇ ਸਕੂਲ ਦੀ ਵਾਇਸ ਚੇਅਰ-ਪਰਸਨ ਸ੍ਰੀ ਮਤੀ ਗੁਰਵੀਨ ਕੌਰ ਬਰਾੜ,ਪ੍ਰਿੰਸੀਪਲ ਮੈਡਲ ਸੰਦੀਪ ਕੌਰ ਧਾਲੀਵਾਲ ਅਤੇ ਮਨੇਜਿੰਗ ਡਾਇਰੈਕਟਰ ਮੈਡਮ ਅਨੁਰਾਧਾ ਦਾਬੜਾ ਨੇ ਜਿਲਾ ਖੇਡ ਅਫਸਰ ਸ੍ਰੀਮਤੀ ਅਨਿੰਦਰਵੀਰ ਕੌਰ ਨੂੰ ਜੀ ਆਇਆ ਆਖਿਆ ਅਤੇ ਸਾਰੀਆਂ ਖਿਡਾਰਨਾਂ ਅਤੇ ਫੁੱਟਬਾਲ ਕੋਚ ਦਵਿੰਦਰ ਸਿੰਘ, ਖੇਡ ਵਿਭਾਗ ਦੇ ਫੁੱਟਬਾਲ ਕੋਚ ਗੁਰਪ੍ਰੀਤ ਸਿੰਘ ਅਤੇ ਸਮੁੱਚੇ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
 NATIONAL
Powered by Blogger.