ਕੋਟਪਾ ਐਕਟ 2003 ਸਬੰਧੀ ਮੀਟਿੰਗ ਕੀਤੀ

ਸ੍ਰੀ ਮੁਕਤਸਰ ਸਾਹਿਬ- ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਿਹਤ ਵਿਭਾਗ ਵੱਲੋਂ ਡਾ ਸੁਖਪਾਲ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਦਿਰਦੇਸ਼ਾਂ ਅਨੁਸਾਰ ਦਫ਼ਤਰ ਸਿਵਲ ਸਰਜਨ ਵਿਖੇ ਆਸ਼ਾ ਅਤੇ ਸਿਹਤ ਸਟਾਫ਼ ਨੂੰ ਤੰਬਾਕੂ, ਤੰਬਾਕੂ ਤੋਂ ਬਣੇ ਪਦਾਰਥਾ ਅਤੇ ਨ
ਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਇਸ ਸਮੇਂ ਡਾ. ਸੁਖਪਾਲ ਸਿੰਘ ਬਰਾੜ ਨੇ ਕਿਹਾ ਕਿ ਤੰਬਾਕੂ ਅਤੇ ਤੰਬਾਕੂ ਤੋਂ ਬਣੇ ਪਦਾਰਥ ਕਿਸੇ ਵੀ ਰੂਪ ਵਿੱਚ ਸੇਵਨ ਕੀਤੇ ਜਾਣ, ਸਿਹਤ ਲਈ ਹਾਨੀਕਾਰਕ ਹਨ। ਤੰਬਾਕੂ ਵਿੱਚ ਇੱਕ ਨਿਕੋਟੀਨ ਨਾਂ ਦਾ ਖਤਰਨਾਕ ਪਦਾਰਥ ਹੁੰਦਾ ਹੈ, ਜ਼ੋ ਆਦਮੀ ਨੁੰ ਵਾਰ ਵਾਰ  ਤੰਬਾਕੂ ਖਾਣ ਦੀ  ਇੱਛਾ ਪ੍ਰਗਟ ਕਰਦਾ ਹੈ। ਇਸ ਦੀ ਵਰਤੋਂ ਨਾਲ ਦਮਾਂ, ਖਾਸੀ, ਦਿਲ ਦੇ ਰੋਗ, ਮੂੰਹ, ਫੇਫੜੇ ਅਤੇ ਗਲੇ ਦਾ ਕੈਂਸਰ, ਛਾਤੀ ਦੀ ਇੰਫੈਕਸ਼ਨ, ਨਾ-ਮਰਦੀ, ਬਾਂਝਪਣ ਅਤੇ ਗਰਭ ਦੌਰਾਨ ਪਲ ਰਹੇ ਬੱਚੇ ਤੇ ਬੁਰੇ ਪ੍ਰਭਾਵ ਪੈਂਦੇ ਹਨ। ਸੰਸਾਰ ਭਰ ਵਿੱਚ ਕੈਂਸਰ ਨਾਲ ਹੋਣ  ਵਾਲੀਆਂ ਮੌਤਾਂ ਦਾ ਵੱਡਾ ਕਾਰਣ ਤੰਬਾਕੂ ਹੈ। 
                                      ਉਹਨਾ ਦੱਸਿਆ ਕਿ ਜਨਤਕ ਸਥਾਨਾ ਤੇ ਤੰਬਾਕੂ ਦੇ ਸੇਵਨ ਦੀ ਪੂਰਨ ਤੌਰ ਤੇ ਮਨਾਹੀ ਹੈ, ਜੇਕਰ ਕੋਈ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਨੂੰ ਮੌਕੇ ਤੇ ਜੁਰਮਾਨਾ ਕੀਤਾ ਜਾ ਸਕਦਾ ਹੈ। ਉਹਨਾਂ ਦੱਸਿਆ ਕਿ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨਾ ਤਾਂ ਤੰਬਾਕੂ ਪਦਾਰਥ ਵੇਚ ਸਕਦਾ ਹੈ ਅਤੇ ਨਾ ਹੀ ਖਰੀਦ ਸਕਦਾ ਹੈ, ਜੇਕਰ ਵਿਕਰੇਤਾ ਇਸ ਦੀ ਉਲੰਘਣਾ ਕਰਦਾ ਹੈ, ਤਾਂ ਉਸ ਦਾ ਵੀ ਚਲਾਨ ਕੀਤਾ ਜਾ ਸਕਦਾ ਹੈ। ਸਮੂਹ ਹਾਜਰੀਨ ਨੂੰ ਡਾ ਸੁਖਪਾਲ ਸਿੰਘ ਬਰਾੜ ਨੇ ਦੱਸਿਆ ਕਿ ਜਿਲੇ ਅੰਦਰ ਕੋਟਪਾ ਐਕਟ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਆਮ ਲੋਕਾਂ, ਸਭ ਵਿਭਾਗਾਂ ਅਤੇ ਸਮੂਹ ਸਿਹਤ ਸਟਾਫ਼ ਦੇ ਸਹਿਯੋਗ ਦੀ ਜਰੂਰਤ ਹੈ। ਜਿਲਾ ਸਿਹਤ ਵਿਭਾਗ ਵੱਲੋਂ ਸਾਲ 2017-18 ਦੌਰਾਨ ਨਗਰ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਜਿਲੇ ਅਧੀਨ 75 ਪਿੰਡਾਂ ਨੂੰ ਤੰਬਾਕੂ ਮੁਕਤ ਕੀਤਾ ਜਾ ਚੁੱਕਾ ਹੈ। ਡਾ ਥਾਪਰ ਸਹਾਇਕ ਸਿਵਲ ਸਰਜਨ ਨੇ ਜਿਲਾ ਸਰਕਾਰੀ ਹਸਪਤਾਲ ਵਿੱਚ ਸਥਿਤ ਕਮਰਾ ਨੰ: 23 ਵਿੱਚ ਚਲਾਏ ਜਾ ਰਹੇ ਤੰਬਾਕੂ ਛੁਡਾਉ ਕੇਂਦਰ ਬਾਰੇ ਜਾਗਰੂਕ ਕੀਤਾ। ਉਹਨਾਂ ਦੱਸਿਆ ਕਿ ਤੰਬਾਕੂ ਅਤੇ ਤੰਬਾਕੂ ਤੋਂ ਬਣੇ ਪਦਾਰਥ ਦਾ ਸੇਵਨ ਕਰਨ ਵਾਲਾ ਵਿਅਕਤੀ ਆਪਣਾ ਆਰਥਿਕ, ਸਿਹਤ ਅਤੇ ਸਮਾਜ ਦਾ ਨੁਕਸਾਨ ਕਰ ਰਿਹਾ ਹੈ। ਗੁਰਤੇਜ਼ ਸਿੰਘ, ਵਿਨੋਦ ਖੁਰਾਣਾ ਅਤੇ ਭਗਵਾਨ ਦਾਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਪਣਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਨਸ਼ਾ ਕਰਨ ਵਾਲੇ ਵਿਅਕਤੀਆਂ ਨੂ ਪ੍ਰੇਰਿਤ ਕਰਕੇ ਸਰਕਾਰੀ ਨਸ਼ਾ ਛੁਡਾਉ ਕੇਂਦਰਾਂ ਵਿੱਚ ਭਰਤੀ ਕਰਵਾਇਆ ਜਾਵੇ। ਜਿਲੇ ਅੰਦਰ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਬਾਦਲ, ਥੇੜੀ ਵਿਖੇ ਚੱਲ ਰਹੇ ਨਸ਼ਾ ਛੁਡਾਉ ਕੇਂਦਰ ਚੱਲ ਰਹੇ ਹਨ। ਇਨਾਂ ਕੇਂਦਰਾਂ ਵਿੱਚ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਰੀਹੈਬਲੀਟੇਸ਼ਨ ਸੈਂਟਰ ਥੇੜੀ ਵਿੱਚ ਮਰੀਜ਼ਾਂ ਲਈ ਇਲਾਜ ਦੇ ਨਾਲ- ਨਾਲ  ਮੁਫ਼ਤ ਖਾਣਾ, ਜਿਮ ਅਤੇ ਮਨੋਰੰਜਨ ਦੇ ਹੋਰ ਸਾਧਨ ਵੀ ਉਪਲਬਧ ਹਨ। ਇਸ ਸਮੇਂ ਡਾ ਰੰਜੂ ਸਿੰਗਲਾ ਜਿਲਾ ਪਰਿਵਾਰ ਭਲਾਈ ਅਫ਼ਸਰ, ਡਾ ਜਾਗ੍ਰਿਤੀ ਚੰਦਰ ਜਿਲਾ ਟੀਕਾਕਰਣ ਅਫ਼ਸਰ, ਈਸ਼ਵਰ ਚੰਦਰ ਗੋਇਲ, ਲਾਲ ਚੰਦ ਹਾਜਰ ਸਨ। 
Powered by Blogger.