ਜਿਲਾ ਪੱਧਰੀ ਵੋਟਰ ਦਿਵਸ ਮਨਾਇਆਸ੍ਰੀ ਮੁਕਤਸਰ ਸਾਹਿਬ- ਜਿਲਾ ਪੱਧਰੀ ਕੌਮੀ ਵੋਟਰ ਦਿਵਸ ਅੱਜ ਇੱਥੇ ਰੈਡ ਕਰਾਸ ਭਵਨ ਵਿਖੇ ਮਨਾਇਆ ਗਿਆ। ਇਸ ਮੌਕੇ ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਆਈ ਏ ਐਸ ਆਪਣੇ ਸਬੰਧੋਨ ਵਿੱਚ ਕਿਹਾ ਕਿ ਸਾਨੂੰ ਸਭ ਨੂੰ ਮਤਦਾਨ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਅਤੇ ਜਨ ਜਾਗਰੂਕਤਾ ਦੀ ਇਹ ਲਹਿਰ ਨੂੰ ਘਰ ਘਰ ਲੈ ਕੇ ਜਾਣ ਦੀ ਜਰੂਰਤ ਹੈ। ਉਹਨਾਂ ਨੇ ਨਵੇਂ ਬਣੇ ਵੋਟਰਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਸਾਨੂੰ ਆਪਣੇ ਵੋਟ ਹੱਕ ਦਾ ਇਸਤੇਮਾਲ ਪੂਰੀ ਤਰਾਂ ਨਾਲ ਨਿਡਰ ਹੋ ਕੇ ਬਿਨਾ ਕਿਸੇ ਡਰ, ਭੈਅ ਜਾਂ ਲਾਲਚ ਦੇ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ ਹਰ ਇੱਕ ਵੋਟ ਜਰੂਰੀ ਹੁੰਦੀ ਹੈ ਅਤੇ ਸਾਨੂੰ ਆਪਣੀ ਵੋਟ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਮਤਦਾਨ ਕਰਦੇ ਸਮੇਂ ਜਾਤੀ, ਧਰਮ, ਭਾਸ਼ਾ ਦੇ ਆਧਾਰ ਤੇ ਮਤਦਾਨ ਨਹੀਂ ਕਰਨਾ ਚਾਹੀਦਾ। ਉਹਨਾਂ ਨੇ ਕਿਹਾ ਕਿ ਯੁਵਾ ਚੋਣ ਕਮਿਸ਼ਨ ਦੇ ਬ੍ਰੈਡ ਅੰਬੇਸਡਰ ਹਨ ਜੋ ਜਨ ਜਾਗਰੁਕਤਾ ਦੀ ਅਲਖ ਘਰ ਘਰ ਲੈ ਕੇ ਜਾਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅਗਲੇ ਮਹੀਨੇ ਦੌਰਾਨ ਸਾਰੇ ਪਿੰਡਾਂ ਵਿੱਚ ਲੋਕਾਂ ਨੂੰ ਈ ਵੀ ਐਮ ਅਤੇ ਵੀ ਵੀ ਪੀ ਏ ਦੀ ਮਸ਼ੀਨਾਂ ਸਬੰਧੀ ਸਿਖਲਾਈ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ 1950 ਟੋਲ ਫ੍ਰੀ ਨੰਬਰ ਜਾਰੀ ਕੀਤਾ ਗਿਆ ਹੈ, ਜਿੱਥੇ ਕੋਈ ਵੀ ਚੋਣਾ ਸਬੰਧੀ ਸੁਝਾਅ ਸ਼ਿਕਾਇਤ ਜਾਂ ਕੋਈ ਜਾਣਕਾਰੀ ਲੈ ਸਕਦਾ ਹੈ। ਇਸ ਤੋਂ ਪਹਿਲਾ ਏ ਡੀ ਸੀ (ਡੀ) ਸ. ਐਚ ਐਸ ਸਰਾਂ ਨੇ ਦੱਸਿਆ ਕਿ ਈ ਵੀ ਐਮ ਮਸ਼ੀਨ ਪੂਰੀ ਤਰਾਂ ਨਾਲ ਸੁਰੱਖਿਅਤ ਹਨ ਅਤੇ ਇਹਨਾਂ ਨੂੰ ਹੈਕ ਨਹੀਂ ਕੀਤਾ ਜਾ ਸਕਦਾ ਹੈ। ਐਸ ਡੀ ਐਮ ਰਾਜਪਾਲ ਸਿੰਘ ਨੇ ਇਸ ਮੌਕੇ ਵੋਟਰ ਦਿਵਸ ਦੀ ਮਹੱਤਤਾ ਅਤੇ ਇਸਦੇ ਇਤਿਹਾਸਕ ਪੱਖਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਸ.ਰਾਜਪਾਲ ਸਿੰਘ ਐਸ ਡੀ ਐਮ ਸ੍ਰੀ ਮੁਕਤਸਰ ਸਾਹਿਬ ਨੂੰ ਜਿਲੇ ਦੇ ਸਭ ਤੋਂ ਵਧੀਆ ਈ ਆਰ ਓ ਦਾ ਪੁਰਸ਼ਕਾਰ ਦਿੱਤਾ ਗਿਆ । ਇਸ ਮੌਕੇ ਦੀਪਾਸੂ ਮੋਂਗਾ, ਰਮਨਦੀਪ ਕੌਰ ਅਤੇ ਨਿਸ਼ਾ ਸ਼ਰਮਾ ਨੇ ਭਾਸ਼ਣ ਵੀ ਪੇਸ਼ ਕੀਤੇ। ਦੇਸ਼ ਭਗਤੀ ਅਤੇ ਵੋਟਰ ਜਾਗਰੂਕਤਾ ਦੇ ਗੀਤ ਵੀ ਵਿਦਿਆਰਥੀਆਂ ਨੇ ਪੇਸ਼ ਕੀਤੇ। ਇਸ ਮੌਕੇ ਸਭ ਨੇ ਵੋਟਰ ਪ੍ਰਣ ਵੀ ਕੀਤਾ। ਇਸ ਮੌਕੇ ਵੋਟਰ ਜਾਗਰੁਕਤਾ ਸਾਹਿਤ ਵੀ ਰਲੀਜ ਕੀਤਾ ਗਿਆ।
Powered by Blogger.