ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਲਈ ਜਾਂਚ ਕੈਂਪ ਦਾ ਆਯੋਜਨ


ਸ੍ਰੀ ਮੁਕਤਸਰ ਸਾਹਿਬ -
ਸਮਗਰ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ ਸ੍ਰੀ  ਮੁਕਤਸਰ ਸਾਹਿਬ ਸ੍ਰੀ ਐਮ.ਕੇ ਅਰਾਵਿੰਦ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਹੇਠ ਅਤੇ ਜ਼ਿਲਾ ਸਿੱਖਿਆ ਅਫ਼ਸਰ ਸ. ਮਲਕੀਤ ਸਿੰਘ ਖੋਸਾ ਅਤੇ ਡਿਪਟੀ ਡੀ ਈ ਓ ਸ੍ਰੀਮਤੀ ਮਨਛਿੰਦਰ ਕੌਰ ਦੀ ਅਗਵਾਈ ਹੇਠ ਬਲਾਕ ਸ੍ਰੀ ਮੁਕਤਸਰ ਸਾਹਿਬ-1 ਅਤੇ ਸ੍ਰੀ ਮੁਕਤਸਰ ਸਾਹਿਬ-2 ਦੇ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਨੂੰ ਸਹਾਇਕ ਉਪਕਰਨ ਦੇਣ ਲਈ ਵਿਸ਼ੇਸ਼ ਜਾਂਚ ਕੈਂਪ ਸਰਕਾਰੀ ਸੈਕੰਡਰੀ ਸਕੂਲ ਲੜਕੀਆਂ ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ। 
 ਕੈਂਪ ਕੋਆਰਡੀਨੇਟਰ ਤੇ ਜ਼ਿਲਾ ਆਈ ਈ ਡੀ ਰਿਸੋਰਸ ਪਰਸਨ ਸ: ਅਮਰਗੁਰਪ੍ਰੀਤ ਸਿੰਘ ਰਾਣਾ ਬੇਦੀ ਨੇ ਦੱਸਿਆ ਕਿ ਕੈਂਪ ਦੌਰਾਨ ਸਿਹਤ ਵਿਭਾਗ ਦੇ ਡਾ: ਗੁਰਲਵ ਜੋੜਾ ਹੱਡੀਆਂ ਦੇ ਮਾਹਿਰ, ਡਾ: ਵੰਦਨਾ ਬਾਂਸਲ ਈ ਐਨ ਟੀ, ਡਾ: ਸੀਮਾ ਗੋਇਲ ਜਨਰਲ ਫਿਜ਼ੀਸ਼ੀਅਨ ਅਤੇ ਅਲੀਮਕੋ ਕਾਨਪੁਰ ਤੋਂ ਆਏ ਮਾਹਿਰਾਂ ਦੀ ਟੀਮ ਵੱਲੋਂ ਵਿਸ਼ੇਸ਼ ਜਰੂਰਤਾਂ ਵਾਲੇ 198 ਬੱਚਿਆਂ ਦੀ ਜਾਂਚ ਕੀਤੀ ਗਈ। ਮਾਹਿਰ ਡਾਕਟਰ ਸਾਹਿਬਾਨ ਵਲੋਂ ਚੈੱਕ ਕਰਨ ਉਪਰੰਤ ਜਰੂਰਤ ਅਨੁਸਾਰ 3੦ ਬੱਚਿਆਂ ਨੂੰ ਵੀਲ ਚੇਅਰ, 10 ਬੱਚਿਆਂ ਨੂੰ ਟਰਾਈ ਸਾਈਕਲ, 20 ਬੱਚਿਆਂ ਨੂੰ ਕੈਲੀਪਰ , 30 ਬੱਚਿਆਂ ਨੂੰ ਸੁਣਨ ਵਾਲੀਆਂ ਮਸ਼ੀਨਾਂ, 1 ਬੱਚੇ ਨੂੰ ਡੇਜੀ ਪਲੇਅਰ, 4 ਬੱਚਿਆਂ ਨੂੰ ਕਰੱਚ, 26 ਬੱਚਿਆਂ ਨੂੰ ਰੋਲੇਟਰ, 26 ਬੱਚਿਆਂ ਨੂੰ ਸੀ ਪੀ ਚੇਅਰ, 1 ਸਮਾਰਟ ਫੋਨ ਅਤੇ 1 ਸਮਾਰਟ ਕੇਨ ਅਤੇ 8 ਬੱਚਿਆਂ ਨੂੰ ਬਰੇਲ ਕਿੱਟ ਦੇ  ਇਲਾਵਾ ਮਾਨਸਿਕ ਤੌਰ ਤੇ ਕਮਜੋਰ 64 ਬੱਚਿਆਂ ਨੂੰ ਐਮ ਆਰ ਕਿੱਟਾਂ ਦੇਣ ਦੀ ਸਿਫਾਰਸ਼ ਵੀ ਕੀਤੀ।
 ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਸ: ਮਲਕੀਤ ਸਿੰਘ ਖੋਸਾ ਨੇ ਕਿਹਾ ਕਿ ਵਿਸ਼ੇਸ਼ ਜਰੂਰਤਾਂ ਵਾਲੇ ਬੱਚਿਆਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਕੋਆਰਡੀਨੇਟਰ ਅਮਰਗੁਰਪ੍ਰੀਤ ਸਿੰਘ ਰਾਣਾ ਬੇਦੀ ਨੇ ਦੱਸਿਆ ਕਿ ਡਾਕਟਰ ਸਾਹਿਬਾਨ ਦੁਆਰਾ ਸਿਫਾਰਿਸ਼ ਕੀਤੀ ਇਹ ਸਹਾਇਕ ਸਮੱਗਰੀ  ਵੀ ਜਲਦ ਕੈਂਪ ਲਗਾ ਕੇ ਇਹਨਾਂ ਬੱਚਿਆਂ ਨੂੰ ਦੇ ਦਿੱਤੀ ਜਾਵੇਗੀ। ਇਸ ਮੌਕੇ ਬੱਚਿਆਂ ਅਤੇ ਉਹਨਾਂ ਮਾਤਾ-ਪਿਤਾ ਲਈ ਲੰਗਰ ਦੇ ਪ੍ਰਬੰਧ ਦੇ ਇਲਾਵਾ ਆਉਣ ਜਾਣ ਦਾ ਕਿਰਾਇਆ ਵੀ ਦਿੱਤਾ ਗਿਆ। ਇਸ ਮੌਕੇ ਬੀ ਪੀ ਈ ਓ ਕਰਨੈਲ ਸਿੰਘ, ਬੀਪੀਈਓ ਜਗਸੀਰ ਸਿੰਘ, ਡੀ ਐਸ ਈ ਸੁਨੀਤਾ ਰਾਣੀ ਅਤੇ ਦੋਨਾਂ ਬਲਾਕਾਂ ਦੇ ਆਈ ਈ ਆਰ ਟੀ ਅਤੇ ਲੇਖਾਕਾਰ, ਆਈ ਈ ਵਲੰਟੀਅਰ, ਈ ਜੀ ਐਸ ਤੇ ਏ ਆਈ ਈ ਵਲੰਟੀਅਰਾਂ ਵੱਲੋਂ ਯੋਗਦਾਨ ਪਾਇਆ ਗਿਆ। 
Powered by Blogger.