ਸਕੂਲ ਨੂੰ ਹਰ ਲੌਂੜੀਦੀ ਸਹੂਲਤ ਮੁੱਹਈਆ ਕਰਵਾਈ ਜਾਵੇਗੀ- ਲਾਡੀ ਮਾਂਗਟਕੇਰ

ਸ਼੍ਰੀ ਮੁਕਤਸਰ ਸਾਹਿਬ- ਸਰਕਾਰੀ ਮਿਡਲ ਸਕੂਲ ਪਿੰਡ ਮਾਂਗਟਕੇਰ ਵਿਖੇ ਸਲਾਨਾ ਸਮਾਰੋਹ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਪਿੰਡ ਨਵੇਂ ਚੁਣੇ ਗਏ ਸਰਪੰਚ ਸ. ਗੁਰਲਾਲ ਸਿੰਘ ਲਾਡੀ ਆਪਣੀ ਸਮੁੱਚੀ ਪੰਚਾਇਤ ਨਾਲ ਪਹੁੰਚੇ। ਇਸ ਮੌਕੇ ਸਕੂਲੀ ਬੱਚਿਆਂ ਨੂੰ ਸੰਬੋਧਨ ਕਰਦਿਆਂ ਸ. ਲਾਡੀ ਨੇ ਕਿਹਾ ਕਿ ਉਹਨਾਂ ਦੀ ਪੰਚਾਇਤ ਵੱਲੋਂ ਉਹਨਾਂ ਬੱਚਿਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ ਜੋ ਪੜ੍ਹਾਈ ਜਾਂ ਫਿਰ ਖੇਡ ਦੇ ਖੇਤਰ ਵਿੱਚ ਪਹਿਲੇ ਜਾ ਦੂਜੇ ਸਥਾਨ ਹਾਸਲ ਕਰਣਗੇ। ਇਸ ਮੌਕੇ ‘ਤੇ ਉਹਨਾਂ ਵੱਲੋਂ ਸਕੂਲ ਨੂੰ ਹਰ ਲੌੜੀਂਦੀ ਸਹੂਲਤ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ। ਇਸ ਮੌਕੇ ‘ਤੇ ਮੈਡਮ ਵਿਕਾਸ ਰਾਣੀ ਗੁਪਤਾ, ਮੈਡਮ ਚਰਨਜੀਤ ਕੌਰ, ਈਟੀਟੀ ਵਲੰਟੀਅਰ ਬਲਜੀਤ ਸਿੰਘ, ਮੈਡਮ ਜੋਤੀ, ਮੈਡਮ ਮਨੀਸ਼ਾ ਗੋਇਲ, ਮੈਡਮ ਕੁਲਜੀਤ ਕੌਰ, ਮੈਡਮ ਰੰਜਨਾ, ਮੈਡਮ ਕਮਲਪ੍ਰੀਤ ਕੌਰ, ਸੰਨੀ ਮਿੱਤਲ ਤੋਂ ਇਲਾਵਾ ਮਨਜੀਤ ਕੌਰ, ਦਿਲਬਾਗ ਸਿੰਘ, ਸੂਬਾ ਸਿੰਘ, ਕੁਲਬੀਰ ਸਿੰਘ ਪੰਚ, ਗੁਰਤੇਜ ਸਿੰਘ ਪੰਚ, ਲਵਪ੍ਰੀਤ ਕੌਰ, ਬਲਜੀਤ ਕੌਰ, ਮਨਪ੍ਰੀਤ ਸਿੰਘ ਸਾਬਕਾ ਫੌਜੀ, ਸੁਖਵੀਰ ਮਾਂਗਟਕੇਰ, ਕਰਨੈਲ ਸਿੰਘ, ਹਰਪਾਲ ਸਿੰਘ (ਪ੍ਰਿੰਸੀਪਲ ਗੁਲਾਬੇਵਾਲਾ) ਆਦਿ ਤੋਂ ਇਲਾਵਾ ਬੱਚਿਆਂ ਦੇ ਮਾਪੇ ਇਸ ਸਮਾਗਮ ਵਿੱਚ ਸ਼ਾਮਿਲ ਹੋਏ।

Powered by Blogger.