ਗਣਤੰਤਰ ਦਿਵਸ ਦੇ ਸਭਿਆਚਾਰਕ ਸਮਾਗਮ ਦੀ ਰਿਹਰਸਲ ਹੋਈ

ਸ੍ਰੀ ਮੁਕਤਸਰ ਸਾਹਿਬ- ਗਣਤੰਤਰ ਦਿਵਸ ਨੂੰ ਪੇਸ਼ ਹੋਣ ਵਾਲੇ ਸਭਿਆਚਾਰਕ ਸਮਾਗਮ ਦੀ ਰਿਹਰਸਲ ਅੱਜ ਗੁਰੂ ਗੋਬਿੰਦ ਸਿੰਘ ਪਾਰਕ ਵਿਚ ਹੋਈ।

ਇਸ ਮੌਕੇ ਤਹਿਸੀਲਦਾਰ ਸ: ਮਨਜੀਤ ਸਿੰਘ ਭੰਡਾਰੀ, ਜ਼ਿਲਾ ਸਿੱਖਿਆ ਅਫ਼ਸਰ ਸ: ਮਲਕੀਤ ਸਿੰਘ ਖੋਸਾ, ਉਪ ਜ਼ਿਲਾ ਸਿੱਖਿਆ ਅਫ਼ਸਰ ਖੇਡਾਂ ਸ: ਦਲਜੀਤ ਸਿੰਘ ਦੀ ਹਾਜਰੀ ਵਿਚ ਹੋਈ ਇਸ ਰਿਹਰਸਲ ਵਿਚ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। 
ਇਸ ਰਿਹਰਸਲ ਵਿਚ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਸਰਾਏਨਾਗਾ,ਆਦਰਸ਼ ਸੀਨਿਅਰ ਸੈਕੰਡਰੀ ਸਕੂਲ ਭੰਗੇਵਾਲਾ, ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਅਤੇ ਲੜਕੀਆਂ ਸੀz ਮੁਕਤਸਰ ਸਾਹਿਬ, ਸਿਵਾਲਿਕ ਪਬਲਿਕ ਸਕੂਲ, ਐਡਵਾਂਸ ਲਰਨਿੰਗ ਪਬਲਿਕ ਸਕੂਲ, ਦਸ਼ਮੇਸ ਗਰਲਜ ਪਬਲਿਕ ਸਕੂਲ ਬਾਦਲ, ਹੋਲੀ ਹਾਰਟ ਪਬਲਿਕ ਸਕੂਲ, ਕੁਲਵੰਤ ਜੋਸੀ ਮੈਮੋਰੀਅਲ ਸਕੂਲ ਰੁਪਾਣਾ, ਡੀ.ਏ.ਵੀ. ਪਬਲਿਕ ਸਕੂਲ, ਅਕਾਲ ਐਕਡਮੀ, ਟੈਗੋਰ ਮਾਡਲ ਸਕੂਲ, ਸਰਕਾਰੀ ਪ੍ਰਾਈਮਰੀ ਸਕੂਲ ਬਸਤੀ ਟਿੱਬੀ ਸਾਹਿਬ, ਇੰਦੂ ਮਾਡਲ ਸਕੂਲ ਆਦਿ ਦੇ ਵਿਦਿਆਰਥੀਆਂ ਨੇ ਭਾਗ ਲਿਆ।  
Powered by Blogger.