ਜਾਗਰੁੂਕਤਾ ਵੈਨਾਂ ਰਾਹੀਂ ਆਮ ਲੋਕਾਂ ਨੂੰ ਸਿਹਤ ਸਕੀਮਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ: ਡਾ ਰੰਜੂ ਸਿੰਗਲਾ

ਸ੍ਰੀ ਮੁਕਤਸਰ ਸਾਹਿਬ - ਮਿਸ਼ਨ ਤੰਦਰੁਸਤ ਪੰਜਾਬ ਅਧੀਨ  ਤੰਦਰੁਸਤ ਪੰਜਾਬ ਸਿਹਤ ਮੁਹਿੰਮ ਸਬੰਧੀ  ਡਾ ਰੰਜੂ ਸਿੰਗਲਾ ਜਿਲਾ ਪਰਿਵਾਰ ਭਲਾਈ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਸਮੂਹ ਪ੍ਰੋਗ੍ਰਾਮ ਅਫ਼ਸਰ, ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਬੀ.ਈ.ਈਜ਼. ਦੀ ਮੀਟਿੰਗ ਬੁਲਾਈ ਗਈ।  ਡਾ ਰੰਜੂ ਸਿੰਗਲਾ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਵੱਲੋਂ 28 ਜਨਵਰੀ 2019 ਨੂੰ 70 ਜਾਗਰੂਕਤਾ ਵੈਨਾ ਨੂੰ ਝੰਡੀ ਕੇ ਚੰਡੀਗੜ ਤੋਂ ਰਵਾਨਾ ਕੀਤਾ ਜਾਵੇਗਾ। ਜਿਲਾ ਸ੍ਰੀ ਮੁਕਤਸਰ ਸਾਹਿਬ ਵਿਖੇ 3 ਜਾਗਰੂਕਤਾ ਵੈਨਾ ਰਾਹੀਂ ਲਗਭਗ ਇੱਕ ਮਹੀਨਾ ਆਮ ਲੋਕਾਂ ਨੂੰ, ਸਕੂਲਾਂ ਵਿੱਚ, ਕਾਲਜਾਂ ਵਿੱਚ ਅਤੇ ਸਲੱਮ ਏਰੀਏ ਵਿੱਚ ਸਿਹਤ ਵਿਭਾਗ ਦੀਆਂ ਸਿਹਤ ਸਕੀਮਾਂ ਅਤੇ ਬਿਮਾਰੀਆਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਮੁਫ਼ਤ ਮੈਡੀਕਲ ਚੈੱਕ ਅਪ ਕੈਂਪ, ਮੁਫ਼ਤ ਦਵਾਈਆਂ, ਕੌਂਸਲਿੰਗ ਅਤੇ ਮੁਫ਼ਤ ਟੈਸਟ ਵੀ ਕੀਤੇ ਜਾਣਗੇ।  ਡਾ ਰੰਜੂ ਸਿੰਗਲਾ ਨੇ ਦੱਸਿਆ ਕਿ ਂਿੲਨਾਂ ਵੈਨਾਂ ਦਾ ਮੁੱਖ ਮਕਸਦ ਆਮ ਜਨਤਾ ਨੁੰ ਮੁਫ਼ਤ ਸਿਹਤ ਸਕੀਮਾਂ ਅਤੇ ਬਿਮਾਰੀਆਂ ਪ੍ਰਤੀ  ਜਾਗਰੂਕ ਕਰਨਾ ਹੈ। ਇਹ ਵੈਨਾਂ ਪਿ੍ਰੰਟ ਮਟੀਰੀਅਲ, ਐਲ.ਈ.ਡੀ. ਅਤੇ ਪਬਲਿਕ ਐਡਰੈਸ ਸਿਸਟਮ ਨਾਲ ਲੈਸ ਹਨ। ਇਹ ਵੈਨ ਮਾਇਕ੍ਰੋਪਲਾਨ ਅਨੁਸਾਰ ਵੱਖ ਵੱਖ ਪਿੰਡਾਂ,ਸ਼ਹਿਰਾਂ ਅਤੇ ਸਲੱਮ ਏਰੀਏ ਵਿੱਚ ਜਾਵੇਗੀ। ਇਸ ਜਾਗਰੂਕਤਾ ਵੈਨ ਦੇ ਨਾਲ ਨਾਲ ਆਮ ਜਨਤਾ, ਸਕੂਲ ਅਤੇ ਕਾਲਜ ਦੇ  ਸਟਾਫ ਅਤੇ ਬੱਚਿਆਂ ਨੂੰ ਸਿਹਤ ਸਕੀਮਾਂ ਅਤੇ ਬਿਮਾਰੀਆਂ  ਪ੍ਰਤੀ ਫੈਲਣ ਦੇ ਕਾਰਣ, ਬਚਾਓ ਅਤੇ ਇਲਾਜ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਹਨਾ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਨਾਂ ਵੈਨਾਂ ਦਾ ਮਾਈਕ੍ਰੋਪਲਾਨ ਤਿਆਰ ਕੇ ਭੇਜਣ ਲਈ ਕਿਹਾ।  ਇਸ ਸਮੇਂ ਇਸ ਮੌਕੇ ਤੇ ਡਾ ਸ਼ਤੀਸ਼ ਗੋਇਲ ਡਿਪਟੀ ਮੈਡੀਕਲ ਕਮਿਸ਼ਨਰ, ਡਾ ਅਸ਼ੋਕ ਥਾਪਰ, ਡਾ ਜਾਗਿ੍ਰਤੀ ਚੰਦਰ, ਡਾ ਜਗਦੀਪ ਚਾਵਲਾ, ਡਾ ਕਿਰਨਦੀਪ ਕੌਰ, ਡਾ ਕੀਮਤੀ ਲਾਲ, ਡਾ ਪਦੀਪ ਕੁਮਾਰ, ਡਾ ਸਿਮਰਦੀਪ ਸਿੰਘ,  ਸ੍ਰੀ ਗੁਰਤੇਜ਼ ਸਿੰਘ ਅਤੇ ਵਿਨੋਦ ਖੁਰਾਣਾ ਜਿਲਾ ਮਾਸ ਮੀਡੀਆ ਅਫ਼ਸਰ, ਸ੍ਰੀ ਈਸ਼ਵਰ ਚੰਦਰ, ਦੀਪਕ ਕੁਮਾਰ ਡੀ.ਪੀ.ਐਮ., ਸ੍ਰੀਮਤੀ ਮਨਪ੍ਰੀਤ ਕੌਰ ਅਤੇ ਸਤਵੀਰ ਕੌਰ ਸੁਪਰਡੈਂਟ, ਸੁਰਿੰਦਰ ਸਿੰਘ ਆਦਿ ਹਾਜਰ ਸਨ। 
Powered by Blogger.