ਸ੍ਰੀ ਮੁਕਤਸਰ ਸਾਹਿਬ(ਅਰੋੜਾ) ਪੰਜਾਬ ਸਰਕਾਰ ਦੇ ਘਰ ਘਰ ਰੋਜਗਾਰ ਪ੍ਰੋਗਰਾਮ ਤਹਿਤ 18 ਫਰਵਰੀ 2019 ਨੂੰ ਐਮ.ਐਮ.ਡੀ.ਡੀ.ਏ.ਵੀ ਕਾਲਜ ਗਿੱਦੜਬਾਹਾ ਵਿਖੇ ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇਸ ਰੋਜਗਾਰ ਮੇਲੇ ਵਿਚ 700 ਤੋਂ ਜਿਆਦਾ ਨੌਕਰੀਆਂ ਉਪਲਬੱਧ ਹੋਣਗੀਆਂ। ਇਹ ਜਾਣਕਾਰੀ ਜ਼ਿਲਾ ਰੋਜਗਾਰ ਅਫ਼ਸਰ ਕੁਲਵੰਤ ਸਿੰਘ ਨੇ ਦਿੱਤੀ। ਉਨਾਂ ਨੇ ਦੱਸਿਆ ਕਿ 20 ਫਰਵਰੀ 2019 ਨੂੰ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਰੋਜਗਾਰ ਮੇਲਾ ਲੱਗੇਗਾ। ਉਨਾਂ ਨੇ ਨੋਜਵਾਨਾਂ ਨੂੰ ਇੰਨਾਂ ਰੋਜਗਾਰ ਮੇਲਿਆਂ ਦਾ ਲਾਭ ਲੈਣ ਦੀ ਅਪੀਲ ਕਰਦਿਆਂ ਇੰਨਾਂ ਰੋਜਗਾਰ ਮੇਲਿਆਂ ਵਿਚ ਸ਼ਿਰਕਤ ਦਾ ਸੱਦਾ ਦਿੱਤਾ।