ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ 226.73 ਲੱਖ ਰੁਪਏ ਦੇ ਵਿਕਾਸ ਕਾਰਜ ਸ਼ੁਰੂ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਵਿਚ 226.73 ਲੱਖ ਰੁਪਏ ਦੇ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਰਹੇ ਹਨ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਆਈ.ਏ.ਐਸ. ਨੇ ਦੱਸਿਆ ਕਿ ਇਸ ਸਬੰਧੀ ਨਗਰ ਕੌਂਸਲ ਵੱਲੋਂ ਟੈਂਡਰ ਪ੍ਰਿਆ ਪੂਰੀ ਕਰਨ ਤੋਂ ਬਾਅਦ ਕੰਮ ਅਲਾਟ ਕਰ ਦਿੱਤਾ ਗਿਆ ਹੈ ਅਤੇ ਕੁਝ ਥਾਂਵਾਂ ਤੇ ਤਾਂ ਕੰਮ ਦੀ ਸ਼ੁਰੂਆਤ ਵੀ ਹੋ ਗਈ ਹੈ। ਉਨਾਂ ਦੱਸਿਆ ਕਿ ਇੰਨਾਂ ਵਿਕਾਸ ਕਾਰਜਾਂ ਨਾਲ ਸ਼ਹਿਰ ਵਿਚ 23 ਵਿਕਾਸ ਕਾਰਜ ਹੋਣਗੇ ਜਿਸ ਵਿਚ ਮੁੱਖ ਤੌਰ ਤੇ ਸੜਕਾਂ ਦੀ ਇੰਟਰਲਾਕਿੰਗ ਸ਼ਾਮਿਲ ਹੈ। ਉਨਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਇਹ ਸਾਰੇ ਕੰਮ ਛੇਤੀ ਮੁਕੰਮਲ ਕੀਤੇ ਜਾਣ। ਇਸ ਸਬੰਧੀ ਹੋਣ ਜਾਣਕਾਰੀ ਦਿੰਦਿਆਂ ਨਗਰ ਕੋਂਸਲ ਦੇ ਕਾਰਜ ਸਾਧਕ ਅਫਸਰ ਸ੍ਰੀ ਵਿਪਨ ਕੁਮਾਰ ਨੇ ਦੱਸਿਆ ਕਿ 7.44 ਲੱਖ ਰੁਪਏ ਨਾਲ ਵਾਰਡ ਨੰਬਰ 1 ਵਿਚ ਮਾਡਲ ਟਾਉਨ ਵਿਚ ਗਲੀਆਂ ਵਿਚ ਇੰਟਰਲਾਕਿੰਗ ਹੋਵੇਗੀ। ਇਸੇ ਤਰਾਂ 20.18 ਲੱਖ ਰੁਪਏ ਨਾਲ ਵਾਰਡ ਨੰਬਰ 4 ਵਿਚ ਗਲੀਆਂ ਦੀ ਇੰਟਰਲਾਕਿੰਗ ਕੀਤੀ ਜਾਵੇਗੀ। ਜਦ ਕਿ 2.51 ਲੱਖ ਨਾਲ ਵਾਰਡ ਨੰਬਰ 5 ਵਿਚ ਅਤੇ 22.38 ਲੱਖ ਰੁਪਏ ਨਾਲ ਵਾਰਡ ਨੰਬਰ 7 ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਕਾਰਜ ਸਾਧਕ ਅਫ਼ਸਰ ਸ੍ਰੀ ਵਿਪਨ ਕੁਮਾਰ ਨੇ ਅੱਗੇ ਦੱਸਿਆ ਕਿ ਵਾਰਡ ਨੰਬਰ 8 ਵਿਚ 5.43 ਲੱਖ ਰੁਪਏ ਨਾਲ ਿਸ਼ਨਾਪੁਰ ਬਸਤੀ ਦੀ ਗਲੀ ਨੰਬਰ 1 ਅਤੇ 11.32 ਲੱਖ ਰੁਪਏ ਨਾਲ ਬਾਬਾ ਫਰੀਦ ਨਗਰ ਦੀ ਗਲੀ ਨੰਬਰ 3 ਤੇ 4 ਜਦ ਕਿ 10.29 ਲੱਖ ਰੁਪਏ ਨਾਲ ਸਾਰੰਗਪੁਰ ਮੁਹੱਲਾ ਕੱਚਾ ਥਾਂਦੇਵਾਲਾ ਰੋਡ ਤੇ ਗਲੀਆਂ ਦੀ ਇੰਟਰਲਾਕਿੰਗ ਕੀਤੀ ਜਾਵੇਗੀ। ਬਾਬਾ ਫਰੀਦ ਨਗਰ ਦੀ ਗਲੀ ਨੰਬਰ 1 ਦੀ ਇੰਟਰਲਾਕਿੰਗ ਦਾ ਕੰਮ 8.89 ਲੱਖ ਰੁਪਏ ਨਾਲ ਹੋਵੇਗਾ। ਇਸੇ ਤਰਾਂ ਵਾਰਡ ਨੰਬਰ 9 ਵਿਚ 33.04 ਲੱਖ ਰੁਪਏ ਨਾਲ ਤਿਲਕ ਨਗਰ ਵਿਚ ਗਲੀ ਨੰਬਰ 1, 2, 3, 6 ਅਤੇ ਿਕ ਗਲੀਆਂ ਵਿਚ ਇੰੰਟਰਲਾਕਿੰਗ ਕੀਤੀ ਜਾ ਰਹੀ ਹੈ। ਸ੍ਰੀ ਵਿਪਨ ਕੁਮਾਰ ਨੇ ਹੋਰ ਦੱਸਿਆ ਕਿ ਵਾਰਡ ਨੰਬਰ 12 ਵਿਚ 6.92 ਲੱਖ ਰੁਪਏ ਅਤੇ 7.85 ਲੱਖ ਰੁਪਏ ਵਾਰਡ ਨੰਬਰ 15 ਵਿਚ ਖਰਚੇ ਜਾ ਰਹੇ ਹਨ। ਇਸੇ ਤਰਾਂ ਵਾਰਡ ਨੰਬਰ 17 ਵਿਚ 17.71 ਲੱਖ ਰੁਪਏ ਦੀ ਲਾਗਤ ਨਾਲ ਵੱਖ ਵੱਖ ਗਲੀਆਂ ਦੀ ਇੰਟਰਲਾਕਿੰਗ ਕੀਤੀ ਜਾਵੇਗੀ। ਇਸੇ ਤਰਾਂ ਵਾਰਡ ਨੰਬਰ 18 ਵਿਚ ਸਰਕਾਰ ਵੱਲੋਂ 16.27 ਲੱਖ ਅਤੇ ਵਾਰਡ ਨੰਬਰ 22 ਵਿਚ 24.27 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਵਾਰਡ ਨੰਬਰ 24 ਵਿਚ 10.53 ਲੱਖ ਰੁਪਏ ਖਰਚ ਕੀਤੇ ਜਾਣਗੇ। ਇਸੇ ਤਰਾਂ ਵਾਰਡ ਨੰਬਰ 25 ਵਿਚ ਵਿਚ 21.7 ਲੱਖ ਰੁਪਏ ਨਾਲ ਗਲੀਆਂ ਪੱਕੀਆਂ ਕੀਤੀਆਂ ਜਾਣਗੀਆਂ।
Powered by Blogger.