ਪਿੰਡ ਝਬੇਲਵਾਲੀ ਵਿਖੇ ਖੇਤੀਬਾੜੀ ਵਿਭਾਗ ਬਲਾਕ ਸ੍ਰੀ ਮੁਕਤਸਰ ਸਾਹਿਬ ਵੱਲੋੋ ਖੇਤ ਦਿਵਸ ਮਨਾਇਆ ਗਿਆ

ਸ੍ਰੀ ਮੁਕਤਸਰ ਸਾਹਿਬ- ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਡਾ. ਬਲਜਿੰਦਰ ਸਿੰਘ ਬਰਾੜ ਦੇ ਦਿਸਾਂ-ਨਿਰਦੇਸਾ ਅਤੇ ਬਲਾਕ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਵਿੱਚ ਆਉਣ ਵਾਲੇ ਸਮੇਂ ਵਿੱਚ ਪਰਾਲੀ ਦੇ ਸੱਚੁਜੇ ਪ੍ਰਬੰਧਨਾਂ ਦੀ ਲੜੀ ਤਹਿਤ ਖੇਤੀਬਾੜੀ ਵਿਭਾਗ ਬਲਾਕ ਸ੍ਰੀ ਮੁਕਤਸਰ ਸਾਹਿਬ ਵੱਲੋੋ ਪਿੰਡ ਝਬੇਲਵਾਲੀ ਵਿਖੇ ਖੇਤ ਦਿਵਸ ਅਤੇ ਕਿਸਾਨ ਸਿਖਲਾਈ ਕੈਂਪ ਦਾ ਅਯੋੋਜ਼ਨ ਕੀਤਾ ਗਿਆ। ਕਿਸਾਨ ਵੱਲੋ ਵੱਖ-2 ਤਰੀਕੇ ਅਪਣਾ ਕੇ ਜਿਵੇ ਮਲਚਰ, ਐਮ.ਬੀ.ਪਲਾਓ, ਹੈਪੀ ਸੀਡਰ, ਚੋਪਰ, ਬੇਲਰ ਆਦਿ ਨਾਲ ਪਰਾਲੀ ਦਾ ਪ੍ਰਬੰਧਨ ਕੀਤਾ ਗਿਆ, ਜਿਹੜੀ ਕਿ ਇਸ ਟਾਈਮ ਵਿੱਚ ਬਹੁਤ ਚੰਗੀ ਹਾਲਤ ਵਿੱਚ ਖੜੀ ਹੈ ਅਤੇ ਮੌੌਕੇ ਤੇ ਕਿਸਾਨਾਂ ਨੂੰ ਦਿਖਾਈ ਗਈ। ਇਸ ਕੈਂਪ ਪਿੰਡ ਝਬੇਲਵਾਲੀ ਤੋੋ ਇਲਾਵਾ ਪਿੰਡ ਚੜੇਵਾਨ, ਹਰਾਜ, ਕੋੋਟਲੀ ਸੰਗਰ ਅਤੇ ਥਾਂਦੇਵਾਲਾ ਦੇ ਕਿਸਾਨਾਂ ਨੇ ਭਾਰੀ ਗਿਣਤੀ ਵਿਚ ਸ਼ਮੁਲੀਅਤ ਕੀਤੀ। ਇਸ ਕੈਂਪ ਵਿੱਚ ਡਾ. ਸੰਦੀਪ ਭਠੇਜਾ ਏ.ਡੀ.ਓ ਵੱਲੋੋ  ਮਿੱਟੀ/ਪਾਣੀ ਦੇ ਟੈਸਟਾਂ ਦੀ ਮਹੱਹਤਾ ਬਾਰੇ ਜਾਣਕਾਰੀ ਦਿੱਤੀ। ਕੈਂਪ ਵਿੱਚ ਵਿਸ਼ੇਸ ਤੋੋਰ ਪਹੁੰਚੇ ਪੀ.ਏ.ਯੂ ਦੇ ਸਾਬਕਾ ਵਿਗਿਆਨੀ ਡਾ. ਐਸ.ਪੀ.ਐਸ ਬਰਾੜ ਵੱਲੋੋ ਪਰਾਲੀ ਨੂੰ ਵੱਖ-2 ਸੰਦਾ ਰਾਹੀ ਕਿਵੇ ਸੰਭਾਲਿਆ ਜਾਵੇ ਵਿਸਥਾਰ ਸਹਿਤ ਨਿੱਜੀ ਤਰਜਬੇ ਸਾਝੇ ਕੀਤੇ। ਡਾ. ਰਾਜਵਿੰਦਰ ਸਿੰਘ ਏ.ਡੀ.ਓ ਨੇ ਕਿਸਾਨਾਂ ਨੁੂੰ ਖਾਦਾ ਅਤੇ ਕੀਟਨਾਸ਼ਕਾ ਦੀ ਰੋੋਕਥਾਮ ਸਬੰਧੀ ਜਾਣਕਾਰੀ ਦਿੱਤੀ ਗਈ। ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਮੀਤ ਸਿੰਘ ਸੌੋਢੀ ਵੱਲੋੋ ਮਹਿਕਮੇ ਦੀਆਂ ਗਤੀਵਿਧੀਆ ਸਬਸਿਡੀਆਂ, ਕਣਕ ਵਿੱਚ ਪੀਲੀ ਕੂੰਗੀ ਦੇ ਸਰਵੇਲੈਸ ਅਤੇ ਉਸ ਦੀ ਰੋੋਕਥਾਮ ਅਤੇ ਸਟੇਜ਼ ਸਕੱਤਰ ਦੀ ਸੇਵਾ ਨਿਭਾਈ ਗਈ। ਇਸ ਮੋੋਕੇ ਤੇ ਸਰਪੰਚ, ਸਾਬਕਾ ਸਰਪੰਚ ਨੇ ਪਹੁੰਚੇ ਹੋੋਏ ਕਿਸਾਨਾਂ ਅਤੇ ਮਹਿਕਮੇ ਦੇ ਅਫ਼ਸਰ ਦਾ ਧੰਨਵਾਦ ਕੀਤਾ। ਇਸ ਤੋੋ ਇਲਾਵਾ ਇਸ ਕੇੈਂਪ ਵਿੱਚ ਬਲਵਿੰਦਰ ਸਿੰਘ ਏ.ਐਸ.ਆਈ, ਮਨਦੀਪ ਸਿੰਘ ਜੇ.ਟੀ, ਆਦਿ ਹਾਜਰ ਸਨ। ਇਸ ਕੈਂਪ ਦਾ ਸਾਰਾ ਪ੍ਰਬੰਧ ਸ੍ਰ. ਜਤਿੰਦਰ ਸਿੰਘ ਏ.ਅੇੈਸ.ਆਈ ਅਤੇ ਨਿਰਮਲ ਸਿੰਘ ਫੀਲਡਮੈਨ ਸਰਕਲ ਥਾਂਦੇਵਾਲਾ ਵੱਲੋ ਬਾਖੁਬੀ ਕੀਤਾ ਗਿਆ।
Powered by Blogger.