ਪਿੰਡ ਅਕਾਲਗੜ ਵਿਖੇ ਖੇਤੀਬਾੜੀ ਵਿਭਾਗ ਬਲਾਕ ਸ੍ਰੀ ਮੁਕਤਸਰ ਸਾਹਿਬ ਵੱਲੋੋ ਖੇਤ ਦਿਵਸ ਮਨਾਇਆ ਗਿਆ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਡਾ. ਗੁਰਮੀਤ ਸਿੰਘ ਸੋੋਢੀ ਦੀ ਅਗਵਾਈ ਵਿੱਚ ਪਿੰਡ ਅਕਾਲਗੜ ਵਿਖੇ ਪਰਾਲੀ ਦੇ ਸੱਚੁਜੇ ਪ੍ਰਬੰਧਨ ਸਬੰਧੀ ਇੰਨ ਸੀਟੂ ਮੈਨਜਮੈਂਟ ਸਕੀਮ ਹੇਠਾਂ ਕੈਂਪ ਲਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਤੇ ਤੌਰ ਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਜਿੰਦਰ ਸਿੰਘ ਬਰਾੜ ਹਾਜ਼ਰ ਹੋੋਏ । ਇਸ ਕੈਂਪ ਵਿਚ ਪਿੰਡ ਅਕਾਲਗੜ ਤੋੋਂ ਇਲਾਵਾ ਰਾਮਗੜ, ਫੱਤਣਵਾਲਾ, ਮਦੱਰਸਾ ਅਤੇ ਚੱਕ ਮਦਰੱਸਾ ਦੇ ਕਿਸਾਨਾਂ ਵੱਲੋੋ ਭਾਰੀ ਗਿਣਤੀ ਵਿਚ ਹਿੱਸਾ ਲਿਆ ਗਿਆ। ਇਸ ਕੈਂਪ ਵਿੱਚ ਬਲਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਵੱਲੋੋ ਮਿੱਟੀ/ਪਾਣੀ ਦੀ ਪਰਖ ਦੀ ਮਹੱਹਤਾ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਹਰਮਨਜੀਤ ਸਿੰਘ ਏ.ਡੀ.ਓ ਨੇ ਕਣਕ ਵਿੱਚ ਨਦੀਨਾਂ ਬਿਮਾਰੀਆਂ ਅਤੇ ਕੀੜੇ ਮਕੋੋੜਿਆਂ ਦੀ ਰੋਕਥਾਮ ਸੰਬੰਧੀ ਜਾਣਕਾਰੀ ਦਿੱਤੀ ਗਈ। ਟਕੈਨੀਸ਼ਨ ਸਤਿੰਦਰ ਸਿੰਘ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਵਰਤੇ ਜਾਣ ਵਾਲੇ ਸਬਸਿਡੀ ਸੰਦਾਂ ਬਾਰੇ ਜਾਣਕਾਰੀ ਸਾਝੀ ਕੀਤੀ। ਸ੍ਰੀ ਜਗਤਾਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਵੱਲੋੋ ਪ੍ਰਧਾਨਮੰਤਰੀ ਸਨਮਾਨ ਨਿਧੀ ਯੋਜਨਾ ਦੇ ਫਾਰਮ ਭਰਨ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਕੈਂਪ ਵਿੱਚ ਵਿਸ਼ੇਸ ਤੌਰ ਪਹੁੰਚੇ ਪੀ. ਏ. ਯੂ ਦੇ ਸਾਬਕਾ ਵਿਗਿਆਨੀ ਡਾ. ਐਸ.ਪੀ.ਐਸ ਬਰਾੜ ਵੱਲੋੋ ਪਰਾਲੀ ਨੂੰ ਵੱਖ-ਵੱਖ ਸੰਦਾ ਨਾਲ ਸੰਭਾਲਣ ਬਾਰੇ ਨਿੱਜੀ ਤਰਜਬੇ ਸਿਹਤ ਅਤੇ ਸਿੱਖਿਆ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਗਈ। ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਮੀਤ ਸਿੰਘ ਸੌੋਢੀ ਵੱਲੋੋ ਸਟੇਜ਼ ਦਾ ਸੰਚਾਲਣ ਕਰਦੇ ਹੋਏ ਵਿਭਾਗ ਦੀਆਂ ਗਤੀਵਿਧੀਆ ਸਬਸਿਡੀਆਂ, ਕਣਕ ਵਿੱਚ ਪੀਲੀ ਕੂੰਗੀ ਦੇ ਸਰਵੇਲੈਸ ਸੰਬੰਧੀ ਜਾਣਕਾਰੀ ਦਿੱਤੀ ਗਈ। ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਜਿੰਦਰ ਸਿੰਘ ਬਰਾੜ ਸ੍ਰੀ ਮੁਕਤਸਰ ਸਾਹਿਬ ਵੱਲੋ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਸਰਕਾਰ ਦੀਆਂ ਹਦਾਇਤਾ ਬਾਰੇ ਜਾਣੂ ਕਰਵਾਇਆ ਅਤੇ ਕਿਸਾਨਾਂ ਨੂੰ ਵਾਤਾਵਰਣ ਬਚਾਉਣ ਅਤੇ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਅਤੇ ਨਾਲ ਕਿਸਾਨਾਂ ਨੂੰ ਅਪੀਲ ਕੀਤੀ ਕੇ ਖੇਤੀ ਸਬੰਧੀ ਕੋੋਈ ਵੀ ਇਨਪੁਟਸ ਖਰੀਦਦੇ ਸਮੇ ਪੱਕਾ ਬਿੱਲ ਜਰੁੂਰ ਲਿਆ ਜਾਵੇ । ਇਸ ਕੈਂਪ ਵਿਚ ਅਗਾਹਵਧੂ ਕਿਸਾਨ ਹਰਚਰਨ ਸਿੰਘ, ਸਰਪੰਚ ਸ਼ਵਿੰਦਰ ਸਿੰਘ ਗੋੋਗੀ , ਗਰਪਾਲ ਸਿੰਘ, ਬੂਟਾ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਫੱਤਣਵਾਲਾ ਅਤੇ ਬਲਦੇਵ ਸਿੰਘ ਅਕਾਲਗੜ ਹਾਜਰ ਸੀ। ਇਸ ਕੈਂਪ ਵਿੱਚ ਕਿਸਾਨਾਂ ਤੋੋ ਇਲਾਵਾ ਮਨਦੀਪ ਸਿੰਘ ਜੇ.ਟੀ, ਸੰਦੀਪ ਕੁਮਾਰ ਜੇ.ਟੀ ਆਦਿ ਹਾਜਰ ਸਨ। ਇਸ ਕੈਂਪ ਦਾ ਸਾਰਾ ਪ੍ਰਬੰਧ ਸਵਰਨਜੀਤ ਸਿੰਘ ਏ.ਟੀ.ਐਮ ਸਰਕਲ ਬਧਾਈ ਵੱਲੋ ਬਾਖੁਬੀ ਕੀਤਾ ਗਿਆ।
Powered by Blogger.