ਪੁਲਿਸ ਨੇ ਸਰਕਾਰੀ ਗੋਦਾਮਾਂ ਵਿਚੋਂ ਅਨਾਜ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼

ਸ੍ਰੀ ਮੁਕਤਸਰ ਸਾਹਿਬ (ਅਰੋੜਾ/ਮਨਜੀਤ ਸਿੱਧੂ) ਸ੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐੱਸ., ਸੀਨੀਅਰ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਹੈ ਕਿ ਪੁਲਿਸ ਨੇ ਸ੍ਰੀ ਸੋਹਨ ਲਾਲ ਐੱਸ.ਪੀ. (ਇੰਨਵੈ:), ਸ੍ਰੀ ਜਸਮੀਤ ਸਿੰਘ ਉਪ-ਕਪਤਾਨ ਪੁਲਿਸ (ਇੰਨਵੈ:) ਦੀ ਅਗਵਾਈ ਹੇਠ ਇੰਸਪੈਕਟਰ ਸ਼ਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸ੍ਰੀ ਮੁਕਤਸਰ ਸਾਹਿਬ ਅਤੇ ਏ.ਐੱਸ.ਆਈ. ਬਚਿੱਤਰ ਸਿੰਘ, ਏ.ਐੱਸ.ਆਈ.ਪੋਹਲਾ ਸਿੰਘ, ਏ.ਐੱਸ.ਆਈ. ਬਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਮੁੱ:ਨੰ: 39 ਮਿਤੀ 14/02/2019 ਜੋ ਕਿ ਅਧੀਨ ਧਾਰਾ 457, 380, 342, 379 ਅਤੇ 506 ਦੇ ਦਰਜ ਕੀਤਾ ਗਿਆ ਸੀ ਨੂੰ ਸੁਲਝਾ ਲਿਆ ਹੈ। ਉਨਾਂ ਦੱਸਿਆ ਕਿ ਮਿਤੀ 13/14-2-2019 ਦੀ ਦਰਮਿਆਨੀ ਰਾਤ ਨੂੰ ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਦੇ ਗੁਦਾਮ ਬਧਾਈ ਰੋਡ ਸ੍ਰੀ ਮੁਕਤਸਰ ਸਾਹਿਬ ਦੇ ਗੁਦਾਮ ਵਿਚੋ ਜੋ ਨਾਮਲੂਮ ਵਿਅਕਤੀਆ ਵੱਲੋੋ ਕਣਕ ਅਤੇ ਇੱਕ ਮੋਬਾਇਲ ਚੋਰੀ ਕੀਤਾ ਸੀ। ਐਸ.ਐਸ.ਪੀ. ਨੇ ਦੱਸਿਆ ਕਿ ਦੋਰਾਨੇ ਤਲਾਸ਼ ਮਿਤੀ 27-02-2019 ਨੂੰ ਬਾਹੱਦ ਰਕਬਾ ਕੋਟਕਪੂਰਾ ਜਿਲਾ ਫਰੀਦਕੋਟ ਤੋ ਕੈਂਟਰ ਨੰਬਰੀ ਪੀਬੀ-02-ਪੀ-9550 ਸਮੇਤ ਦੋਸੀਆਂ ਮੁਖਤਿਆਰ ਸਿੰਘ ਉਰਫ ਕਾਲਾ ਪੁੱਤਰ ਭਾਨ ਸਿੰਘ, ਸੁਰਜੀਤ ਸਿੰਘ ਪੁੱਤਰ ਫੱਗਣ ਸਿੰਘ ਵਾਸੀਆਨ ਮਾੜੀ ਮੁੱਸਤਫਾ ਜਿਲਾ ਮੋਗਾ, ਜੰਟਾ ਸਿੰਘ ਪੁੱਤਰ ਮਾੜਾ ਸਿੰਘ ਵਾਸੀ ਡੋਡ ਜਿਲਾ ਮੋਗਾ, ਸ਼ਿੰਦਰਪਾਲ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਝੰਡੇਵਾਲਾ ਜਿਲਾ ਮੋਗਾ ਅਤੇ ਚਮਕੌਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਹਿੰਮਤਪੁਰਾ ਮੋਗਾ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜਾ ਵਿੱਚੋ ਕੁੱਲ 87 ਗੱਟੇ ਚੋਰੀ ਹੋਈ ਕਣਕ ਵਜਨੀ 50/50 ਕਿਲੋ ਗ੍ਰਾਮ ਕੁੱਲ 43 ਕੁਇੰਟਲ 50 ਕਿਲੋ ਕਣਕ ਅਤੇ ਇੱਕ ਮੋਬਾਇਲ ਜੋ ਚੋਰੀ ਕੀਤਾ ਸੀ ਬ੍ਰਾਮਦ ਕੀਤਾ ਗਿਆ ਹੈ ਅਤੇ ਵਾਰਦਾਤ ਵਿੱਚ ਵਰਤਿਆਂ ਕੈਂਟਰ ਵੀ ਬ੍ਰਾਮਦ ਕੀਤਾ ਗਿਆ। ਇਹ ਦੋਸ਼ੀ ਸਾਰਾ ਚੋਰੀ ਕੀਤਾ ਮਾਲ ਚਮਕੌਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਹਿੰਮਤਪੁਰਾ ਰਾਂਹੀ ਅੱਗੇ ਵੇਚਦੇ ਸਨ ਜਿਸਨੂੰ ਵੀ ਮੁਕੱਦਮਾ ਉਕਤ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਉਕਤਾਨ ਦੋਸ਼ੀਆਨ ਨੇ ਰਲਕੇ ਆਪਣਾ ਗੈਂਗ ਬਣਾਇਆ ਹੋਇਆ ਹੈ। ਜੋ ਆਪਣੇ ਕੈਂਟਰ ਉੱਕਤ ਪਰ ਸਵਾਰ ਹੋ ਕੇ ਰਾਤ ਦੇ ਸਮੇਂ ਗੋਦਾਮਾਂ ਵਿੱਚ ਦਾਖਿਲ ਹੋ ਕੇ ਚੋਕੀਦਾਰਾਂ ਨੂੰ ਬੰਦੀ ਬਣਾ ਕੇ ਚੋਰੀ ਦੀਆਂ ਵਾਰਦਾਤਾਂ ਕਰਦੇ ਹਨ। ਪੰਜਾਬ ਐਗਰੋ ਫੂਡ ਗਰੇਨ ਕਾਰਪੋਰੇਸ਼ਨ ਦੇ ਗੁਦਾਮ ਪਿੰਡ ਬਧਾਈ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤੀ ਗਈ ਵਾਰਦਾਤ ਵਿੱਚ ਕੁੱਲ 08 ਦੋਸ਼ੀ ਸਨ। ਇਹਨਾਂ ਦੋਸ਼ੀਆ ਨੇ ਦੋਰਾਨੇ ਪੁੱਛਗਿੱਛ ਤਲਵੰਡੀ ਭਾਈ ਦੇ ਗੁਦਾਂਮਾ ਵਿੱਚੋ ਰਾਤ ਦੇ ਸਮੇ ਦਾਖਲ ਹੋ ਕੇ ਚੌਕੀਦਾਰਾਂ ਨੂੰ ਬੰਦੀ ਬਣਾਕੇ ਚੋਰੀ ਕਰਨਾ ਮੰਨਿਆ ਹੈ। ਜਿਸ ਸਬੰਧੀ ਮੁਕੱਦਮਾ ਨੰਬਰ 21 ਮਿਤੀ 05.08.2018 ਅ/ਧ 458/342/380 ਹਿੰ:ਦੰ: ਥਾਣਾ ਤਲਵੰਡੀ ਭਾਈ ਦਰਜ ਹੈ ਅਤੇ ਹਰਿਆਣਾ ਵਿਚੋ ਵੀ ਬਾਸਮਤੀ ਚੋਰੀ ਦੀਆਂ ਵਾਰਦਾਤਾਂ ਕਰਨ ਬਾਰੇ ਮੰਨਿਆ ਹੈ ਜਿਸ ਸਬੰਧੀ ਪਤਾ ਲਗਾਇਆ ਜਾ ਰਿਹਾ ਹੈ। ਇਹਨਾਂ ਦੇ ਬਾਕੀ ਸਾਥੀ ਦੋਸੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਦੋਸ਼ੀ ਸੁਰਜੀਤ ਸਿੰਘ ਮੁਕੱਦਮਾ ਨੰਬਰ 130 ਮਿਤੀ 12.07.2018 ਅ/ਧ 457/380 ਹਿੰ:ਦੰ: ਥਾਣਾ ਬਾਘਾ ਪੁਰਾਣਾ ਵਿੱਚ ਭਗੌੜਾ ਹੈ, ਅਤੇ ਦੋਸ਼ੀ ਮੁਖਤਿਆਰ ਸਿੰਘ ਦੇ ਖਿਲਾਫ ਵੱਖ-ਵੱਖ ਥਾਣਿਆਂ ਵਿੱਚ ਕਰੀਬ 16 ਮੁਕੱਦਮੇ ਅਤੇ ਬਾਕੀ ਦੋਸ਼ੀਆਂ ਦੇ ਖਿਲਾਫ ਵੀ ਅਜਿਹੇ ਮੁਕੱਦਮੇ ਦਰਜ ਹਨ। ਉਨਾਂ ਕਿਹਾ ਕਿ ਇਸ ਸਬੰਧੀ ਤਫਤੀਸ਼ ਜਾਰੀ ਹੈ ਅਤੇ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਹੋਰ ਪੁੱਛ ਗਿੱਛ ਕੀਤੀ ਜਾਵੇਗੀ।
Powered by Blogger.