ਪਿੰਡ ਦਾ ਵਿਕਾਸ ਮੇਰਾ ਮੁੱਖ ਉਦੇਸ਼: ਬਿੰਦਰ ਸਿੰਘ ਸਰਪੰਚ


ਗਿੱਦੜਬਾਹਾ (ਮਨਜੀਤ ਸਿੱਧੂ) ਮੈਂ ਆਪਣੇ ਪਿੰਡ ਦਾ ਵਿਕਾਸ ਬਿਨਾਂ ਕਿਸੇ ਸਿਆਸੀ ਮੱਤਭੇਦ ਦੇ ਕਰਾਂਗਾ ਅਤੇ ਆਪਣੇ ਪਿੰਡ ਵਿੱਚ ਧੜ੍ਹੇਬੰਦੀਆਂ ਨੂੰ ਖ਼ਤਮ ਕਰ ਪਿੰਡ ਦਾ ਸੰਪੂਰਨ ਵਿਕਾਸ ਕਰਵਾਵਾਂਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਗਿੱਦੜਬਾਹਾ ਦੇ ਪਿੰਡ ਗੂੜ੍ਹੀ ਸੰਘਰ ਦੇ ਨਵ ਨਿਯੁਕਤ ਸਰਪੰਚ ਅਤੇ ਉਘੇ ਸਮਾਜ ਸੇਵੀ ਸ. ਬਿੰਦਰ ਸਿੰਘ ਨੇ ਸਾਡੇ ਪੱਤਰਕਾਰ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਉਹਨਾਂ ਨੂੰ ਪਿੰਡ ਵਾਸੀਆਂ ਨੇ ਜਿਸ ਵਿਸ਼ਵਾਸ ਅਤੇ ਪਿਆਰ ਨਾਲ ਪਿੰਡ ਦੀ ਜ਼ਿੰਮੇਵਾਰੀ ਸੌਂਪੀ ਹੈ ਉਹ ਉਸ ਲਈ ਪੂਰੇ ਪਿੰਡ ਵਾਸੀਆਂ ਦੇ ਤਹਿ ਦਿਲੋਂ ਰਿਣੀ ਰਹਿਣਗੇ ਅਤੇ ਆਪਣੀ ਮਿਲੀ ਇਸ ਵੱਡੀ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ। ਉਹਨਾਂ ਅੱਗੋ ਕਿਹਾ ਕਿ ਉਹਨਾਂ ਵੱਲੋਂ ਪਿੰਡ ਵਾਸੀਆਂ ਦੀ ਸਹਿਮਤੀ ਨਾਲ ਪਿੰਡ ਦੇ ਵਿਕਾਸ ਕਾਰਜਾਂ ‘ਚ ਗਤੀ ਲਿਆਉਣ ਲਈ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਗ੍ਰਾਮ ਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ।
Powered by Blogger.