ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਬੁਲਾਈ ਜਾਵੇਗੀ ਗ੍ਰਾਮ ਸਭਾ: ਸਰਪੰਚ ਬਿੰਦਰ ਸਿੰਘ


ਸ਼੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ- (ਮਨਜੀਤ ਸਿੱਧੂ) ਅੱਜ ਪਿੰਡ ਗੂੜ੍ਹੀ ਸੰਘਰ ਵਿੱਚ ਨਵੇਂ ਚੁਣੇ ਗਏ ਸਰਪੰਚ ਬਿੰਦਰ ਸਿੰਘ ਅਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਮਨਰੇਗਾ ਤਹਿਤ ਪਿੰਡ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਲਈ ਬਣੇ ਨਾਲੇ ਦੀ ਸਫ਼ਾਈ ਕਰਵਾਈ ਅਤੇ ਪਿੰਡ ਵਿੱਚ ਪਾਣੀ ਦੀ ਸਮੱਸਿਆ ਨੂੰ ਦੇਖਦੇ ਤਿੰਨ ਨਵੇਂ ਨਲਕੇ ਅਤੇ ਦੋ ਨਲਕਿਆਂ ਦੀ ਰਿਪੇਅਰ ਸਰਪੰਚ ਵੱਲੋਂ ਆਪਣੀ ਜੇਬ ਵਿੱਚੋਂ ਕਰਵਾਈ ਗਈ। ਇਸ ਮੌਕੇ ‘ਤੇ ਗੱਲਬਾਤ ਕਰਦਿਆਂ ਸਰਪੰਚ ਬਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਆਪਣੇ ਪਿੰਡ ਦਾ ਵਿਕਾਸ ਬਿਨਾਂ ਕਿਸੇ ਸਿਆਸੀ ਮੱਤਭੇਦ ਦੇ ਕਰਵਾਏ ਜਾਣਗੇ ਅਤੇ ਪਿੰਡ ਦੇ ਹਰ ਸਾਂਝੇ ਮਸਲੇ ਨੂੰ ਹੱਲ ਕਰਨ ਲਈ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਪਿੰਡ ਦੀ ਧਰਮਸ਼ਾਲਾ ਵਿੱਚ ਗ੍ਰਾਮ ਸਭਾ ਬੁਲਾਈ ਜਾਵੇਗੀ। ਇਸ ਮੌਕੇ ‘ਤੇ ਉਹਨਾਂ ਨਾਲ ਨਿਰਮਲ ਸਿੰਘ, ਹੁਸ਼ਿਆਰ ਸਿੰਘ ਪੰਚ, ਕੁਲਵਿੰਦਰ ਸਿੰਘ ਪੰਚ, ਅਮਨਾ ਬਰਾੜ ਪੰਚ, ਪ੍ਰਕਾਸ਼ ਕੌਰ ਪੰਚ, ਸੁਖਦੇਵ ਕੌਰ ਪੰਚ, ਨਿਰਮਲਜੀਤ ਕੌਰ ਪੰਚ, ਪਰਮਜੀਤ ਸਿੰਘ ਪੰਚ ਆਦਿ ਮੌਜੂਦ ਸਨ।
Powered by Blogger.