ਸ. ਭੱਟੀ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ‘ਚ ਕਾਂਗਰਸ ਨੂੰ ਲੀਡ ਦਿਵਾਵਾਂਗੇ: ਗੁਰਪ੍ਰੀਤ ਸਿੰਘ


ਮਲੋਟ (ਅਰੋੜਾ) ਸ. ਅਜਾਇਬ ਸਿੰਘ ਭੱਟੀ ਡਿਪਟੀ ਸਪੀਕਰ ਪੰਜਾਬ ਦੀ ਯੋਗ ਅਗਵਾਈ ਹੇਠ ਹਲਕਾ ਮਲੋਟ ਦੇ ਮੁੱਖ ਸੇਵਾਦਾਰ ਅਮਨਪ੍ਰੀਤ ਸਿੰਘ ਭੱਟੀ ਵੱਲੋਂ ਪਿਛਲੇ ਅਕਾਲੀ ਰਾਜ ਵਿੱਚ ਰਾਜਸੀ ਲੀਡਰਾਂ ਦੁਆਰਾ ਨਕਾਰੇ ਹਲਕੇ ‘ਚ ਕੀਤੇ ਜਾ ਰਹੇ ਅਥਾਹ ਵਿਕਾਸ ਕਾਰਜ ਹਲਕਾ ਮਲੋਟ ਨੂੰ ਮੁੜ ਤੋਂ ਵਿਕਾਸ ਪੱਖੋਂ ਉਭਾਰਨ ਦਾ ਕੰਮ ਕਰ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਮਲੋਟ ਦੇ ਪਿੰਡ ਵਿਰਕ ਖੇੜਾ ਦੇ ਸੀਨੀਅਰ ਕਾਂਗਰਸੀ ਸ. ਗੁਰਪ੍ਰੀਤ ਸਿੰਘ ਸਰਾਂ ਨੇ ਕੀਤਾ। ਉਹਨਾਂ ਕਿਹਾ ਕਿ ਹਲਕੇ ਮਲੋਟ ਦੇ ਹਰ ਪਿੰਡ ਅਤੇ ਮਲੋਟ ਸ਼ਹਿਰ ਵਿੱਚ ਵਿਕਾਸ ਕਾਰਜਾਂ ਨੂੰ ਤੇਜੀ ਨਾਲ ਕਰਵਾਇਆ ਜਾ ਰਿਹਾ ਹੈ ਅਤੇ ਉਹਨਾਂ ਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਮਲੋਟ ਦੇ ਸੂਝਵਾਨ ਵਾਸੀ ਸ. ਭੱਟੀ ਦੀ ਯੋਗ ਅਗਵਾਈ ਹੇਠ ਕਾਂਗਰਸ ਦੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਜੋ ਵੀ ਉਮੀਦਵਾਰ ਪਾਰਟੀ ਵੱਲੋਂ ਮੈਦਾਨ ਵਿੱਚ ਉਤਾਰਿਆ ਜਾਵੇਗਾ ਉਸ ਨੂੰ ਲੀਡ ਦਿਵਾਉਣਗੇ।
Powered by Blogger.