ਲੋਕ ਸਭਾ ਚੋਣਾਂ 'ਚ ਉਮੀਦਵਾਰਾਂ ਨੂੰ ਪੰਜ ਸਾਲ ਦੀ ਆਮਦਨ ਕਰ ਰਿਟਰਨ ਤੇ ਵਿਦੇਸ਼ੀ ਸੰਪਤੀ ਦਾ ਵੇਰਵਾ ਦੱਸਣਾ ਜ਼ਰੂਰੀ


ਫ਼ਿਰੋਜ਼ਪੁਰ- ਆਗਾਮੀ ਲੋਕ ਸਭਾ ਚੋਣਾਂ 'ਚ ਖੜ੍ਹਨ ਵਾਲੇ ਉਮੀਦਵਾਰਾਂ ਨੂੰ ਪਿਛਲੇ ਪੰਜ ਸਾਲ ਦੀ ਆਪਣੀ ਇਨਕਮ ਟੈਕਸ ਰਿਟਰਨ ਅਤੇ ਵਿਦੇਸ਼ੀ ਸੰਪਤੀ ਦਾ ਵੇਰਵਾ ਦੱਸਣਾ ਜ਼ਰੂਰੀ ਹੋਵੇਗਾ, ਜਦਕਿ ਪਹਿਲਾਂ ਲੋਕ ਸਭਾ ਦੀ ਉਮੀਦਵਾਰੀ ਲਈ ਖੜ੍ਹਨ ਵਾਲਿਆਂ ਵਾਸਤੇ ਸਿਰਫ਼ ਬੀਤੇ ਇਕ ਸਾਲ ਦੀ ਹੀ ਇਨਕਮ ਟੈਕਸ ਰਿਟਰਨ ਭਰਨ ਦੀ ਤਜਵੀਜ਼ ਹੁੰਦੀ ਸੀ। ਇਸ ਸਬੰਧੀ ਕਾਨੂੰਨ ਅਤੇ ਨਿਆਂ ਮੰਤਰਾਲੇ ਵਲੋਂ ਨੋਟੀਫ਼ਿਕੇਸ਼ਨ ਸੋਧ ਨਿਯਮ 2019 ਜਾਰੀ ਕੀਤਾ ਗਿਆ ਹੈ। ਨੁਮਾਇੰਦਿਆਂ ਦੀ ਧਾਰਾ 169 ਦੇ ਤਹਿਤ ਲੋਕ ਪ੍ਰਤੀਨਿਧਤਾ ਐਕਟ 1951 ਦੇ 33 ਦੇ ਨਾਲ ਅਧਿਕਾਰਾਂ ਦੀ ਵਰਤੋਂ 'ਚ ਸੋਧ ਕਰਦੇ ਹੋਏ ਫਾਰਮ ਨੰਬਰ 26 ਦਾ ਫਾਰਮੈਟ ਬਦਲ ਦਿੱਤਾ ਗਿਆ ਹੈ, ਜਿਸ ਵਿਚ ਉਮੀਦਵਾਰ ਨੂੰ ਸੰਪਤੀਆਂ, ਦੇਣਦਾਰੀਆਂ, ਵਿੱਦਿਅਕ ਯੋਗਤਾ ਅਤੇ ਅਪਰਾਧਿਕ ਪਿਛੋਕੜ (ਜੇ ਕਈ ਹੋਵੇ) ਅਤੇ ਸੋਧ ਮੁਤਾਬਿਕ ਖ਼ੁਦ, ਪਤੀ, ਪਤਨੀ, ਅਤੇ ਆਸ਼ਰਿਤਾਂ ਦੀ ਸੰਪਤੀ ਆਦਿ ਦੇ ਪਿਛਲੇ ਪੰਜ ਸਾਲ ਇਨਕਮ ਟੈਕਸ ਵੇਰਵੇ ਰਿਟਰਨ ਰਾਹੀਂ ਦੱਸਣੇ ਪੈਣਗੇ। ਇਸ ਤੋਂ ਇਲਾਵਾ ਵਿਦੇਸ਼ੀ ਬੈਂਕਾਂ, ਵਿਦੇਸ਼ੀ ਸੰਸਥਾਵਾਂ, ਵਿਦੇਸ਼ੀ ਸੰਪਤੀਆਂ ਅਤੇ ਵਿਦੇਸ਼ੀ ਦੇਣਦਾਰੀਆਂ ਤੇ ਹੋਰ ਵਿਦੇਸ਼ੀ ਨਿਵੇਸ਼ ਦੀ ਜਾਣਕਾਰੀ ਵੀ ਦੇਣੀ ਹੋਵੇਗੀ।
Powered by Blogger.