ਐਤਵਾਰੀ ਸਫਾਈ ਮੁਹਿੰਮ ਤਹਿਤ ਆਦੇਸ਼ ਨਗਰ ਵਿਚ ਕੀਤੀ ਸਫਾਈ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਜ਼ਿਲ੍ਹਾ ਪ੍ਰਸਾਸ਼ਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਆਰੰਭ ਕੀਤੇ 'ਮੇਰਾ ਮੁਕਤਸਰ ਮੇਰਾ ਮਾਣ' ਅਭਿਆਨ ਦਾ ਕਾਫਲਾ ਵੱਡਾ ਹੋ ਰਿਹਾ ਹੈ। ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚ ਆਪਣੇ ਮੁਹੱਲੇ ਨੂੰ ਸਾਫ ਸੁਥਰਾ ਰੱਖਣ ਲਈ ਲੋਕ ਅੱਗੇ ਆ ਰਹੇ ਹਨ। ਇਸੇ ਤਰਾਂ ਅਦੇਸ਼ ਨਗਰ ਵੇਲਫੇਅਰ ਸੁਸਾਇਟੀ ਦੀ ਅਗਵਾਈ ਵਿਚ ਐਤਵਾਰੀ ਸਫਾਈ ਮੁਹਿੰਮ ਤਹਿਤ ਮੁੱਹਲੇ ਦੇ ਲੋਕਾਂ ਨੇ ਆਦੇਸ਼ ਨਗਰ ਦੀਆਂ ਗਲੀ ਨੰਬਰ 2 ਅਤੇ 3 ਵਿਚ ਅੱਜ ਸਫਾਈ ਕੀਤੀ ਜਦ ਕਿ ਪਿੱਤਲੇ ਐਤਵਾਰ ਇੰਨਾਂ ਵੱਲੋਂ ਗਲੀ ਨੰਬਰ 1 ਵਿਚ ਸਫਾਈ ਕੀਤੀ ਗਈ ਸੀ। ਮੁੁਹੱਲਾ ਵਾਸੀ ਗੁਰਨਿਸ਼ਾਨ ਸਿੰਘ ਨੇ ਦੱਸਿਆ ਕਿ ਉਨਾਂ ਨੇ ਸੁਸਾਇਟੀ ਦੀ ਅਗਵਾਈ ਵਿਚ ਮੁੱਹਲੇ ਵਿਚ ਸਟਰੀਟ ਲਾਈਟ ਦੀ ਵਿਵਸਥਾ ਵੀ ਕੀਤੀ ਹੈ ਅਤੇ ਟ੍ਰੀ ਗਾਰਡ ਲਗਾ ਕੇ ਪੌਦੇ ਵੀ ਲਗਾਏ ਹਨ ਤਾਂ ਜੋ ਚੌਗਿਰਦੇ ਨੂੰ ਹਰਾਭਰਾ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਮੁੱਹਲੇ ਦੇ ਲੋਕ ਇੱਕਜੁਟ ਹੋ ਕੇ ਆਪਣੇ ਮੁਹੱਲੇ ਨੂੰ ਸਵੱਛ ਰੱਖਣ ਲਈ ਕੰਮ ਕਰਦੇ ਹਨ। ਉਨਾਂ ਕਿਹਾ ਕਿ ਜਦ ਕੂੜਾ ਪੈਦਾ ਅਸੀਂ ਕਰਦੇ ਹਾਂ ਤਾਂ ਇਸਦੀ ਸੰਭਾਲ ਵਿਚ ਵੀ ਸਾਨੂੰ ਯੋਗਦਾਨ ਪਾਉਣਾ ਚਾਹੀਦਾ ਹੈ। ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਨੇ ਆਦੇਸ਼ ਨਗਰ ਵੇਲਫੇਅਰ ਸੁਸਾਇਟੀ ਦੇ ਯਤਨਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਤਰਾਂ ਕਰਕੇ ਅਸੀਂ ਆਪਣੇ ਆਲੇ ਦੁਆਲੇ ਨੂੰ ਸਵੱਛ ਕਰ ਸਕਦੇ ਹਾਂ। ਉਨਾਂ ਵੱਖ ਵੱਖ ਮੁਹੱਲਿਆਂ ਵਿਚ ਕੰਮ ਕਰ ਰਹੇ ਸਫਾਈ ਸਮੂਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰਜਿਸਟ੍ਰੇਸ਼ਨ ਮੇਰਾ ਮੁਕਤਸਰ ਮੇਰਾ ਮਾਣ ਦੀ ਵੇਬਸਾਇਟ ਤੇ ਕਰਵਾਉਣ ਤਾਂ ਜੋ ਜ਼ਿਲਾ ਪ੍ਰਸਾਸਨ ਵੀ ਉਨਾਂ ਨਾਲ ਸਹਿਯੋਗ ਕਰ ਸਕੇ।
Powered by Blogger.