ਮਲੋਟ, ਗਿੱਦੜਬਾਹਾ ਤੇ ਬਰੀਵਾਲਾ ਵਾਸੀਆਂ ਨੂੰ ਭਰਨੇ ਪੈਣਗੇ ਪਾਣੀ ਤੇ ਸੀਵਰੇਜ ਦੇ ਬਿੱਲ


ਸ੍ਰੀ ਮੁਕਤਸਰ ਸਾਹਿਬ-‘ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ’ ਵੱਲੋਂ ਮੁਕਤਸਰ ਸ਼ਹਿਰ ‘ਚ ਪਾਣੀ ਤੇ ਸੀਵਰੇਜ ਦੇ ਬਿੱਲਾਂ ’ਤੇ ਛੋਟ ਦਿੱਤੀ ਗਈ ਹੈ ਪਰ ਇਸ ਛੋਟ ਨੂੰ ਲੈ ਕੇ ਮਲੋਟ, ਗਿਦੜਬਾਹਾ ਅਤੇ ਬਰੀਵਾਲਾ ਦੇ ਲੋਕਾਂ ’ਚ ਵੀ ਭੰਬਲਭੂਸਾ ਪਾਇਆ ਜਾ ਰਿਹਾ ਹੈ ਜਿਸ ਨੂੰ ਸਪੱਸ਼ਟ ਕਰਦਿਆਂ ਬੋਰਡ ਦੇ ਐੱਸਡੀਓ ਰਾਕੇਸ਼ ਮੋਹਨ ਮੱਕੜ ਨੇ ਮਲੋਟ, ਗਿੱਦੜਬਾਹਾ ਅਤੇ ਬਰੀਵਾਲਾ ‘ਚ ਇਹ ਛੋਟ ਲਾਗੂ ਨਹੀਂ। ਇਹ ਛੋਟ ਸਿਰਫ ਮੁਕਤਸਰ ਸ਼ਹਿਰ ਵਿੱਚ ਹੀ ਲਾਗੂ ਹੈ। ਸ੍ਰੀ ਮੱਕੜ ਨੇ ਉਪਭੋਗਤਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਾਣੀ ਅਤੇ ਸੀਵਰੇਜ ਦੇ ਬਿੱਲਾਂ ਦੀ ਅਦਾਇਗੀ ਸਮੇਂ ਸਿਰ ਕਰਨ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਸੀਵਰੇਜ ਬੋਰਡ ਵੱਲੋਂ ਬਕਾਇਆ ਬਿੱਲਾਂ ਦੇ ਨਿਪਟਾਰੇ ਸਬੰਧੀ ਕੋਈ ਛੋਟ ਨਹੀਂ ਐਲਾਨੀ ਗਈ ਹੈ। ਇਸ ਲਈ ਬਿੱਲ ਭਰਨ ਵਿਚ ਦੇਰੀ ਕਰਕੇ ਉਪਭੋਗਤਾ ਜੁਰਮਾਨੇ ਦੇ ਭਾਗੀਦਾਰ ਨਾ ਬਣਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਤਿੰਨਾਂ ਸ਼ਹਿਰ ਵਿਚ ਜਲ ਸਪਲਾਈ ਅਤੇ ਸੀਵਰੇਜ ਸਿਸਟਮ ਦਾ ਕੰਮ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੇ ਅਧੀਨ ਹੈ ਅਤੇ ਬੋਰਡ ਦੀ ਅਜਿਹੀ ਕੋਈ ਯੋਜਨਾ ਨਹੀਂ ਹੈ ਜਿਸ ਤਹਿਤ ਬਿੱਲਾਂ ਵਿਚ ਕੋਈ ਛੋਟ ਲਾਗੂ ਹੁੰਦੀ ਹੋਵੇ।
Powered by Blogger.