ਏ.ਜੀ. ਪੰਜਾਬ ਅਤੁਲ ਨੰਦਾ ਨੇ ਸੰਦੀਪ ਸਿੰਘ ਮਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ


ਸ੍ਰੀ ਮੁਕਤਸਰ ਸਾਹਿਬ- ਐਡਵੋਕੇਟ ਜਨਰਲ ਪੰਜਾਬ ਸ੍ਰੀ ਅਤੁਲ ਨੰਦਾ ਨੇ ਅੱਜ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਸਹਾਇਕ ਐਡਵੋਕੇਟ ਜਨਰਲ ਸ੍ਰੀ ਸੰਦੀਪ ਸਿੰਘ ਮਾਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸ੍ਰੀ ਸੰਦੀਪ ਸਿੰਘ ਮਾਨ ਪਿੱਛਲੇ ਦਿਨੀਂ ਇਕ ਦੁੱਖਦਾਈ ਸੜਕ ਹਾਦਸੇ ਵਿਚ ਅਕਾਲ ਚਲਾਣਾ ਕਰ ਗਏ ਸਨ। ਇਸ ਮੌਕੇ ਸ੍ਰੀ ਅਤੁਲ ਨੰਦਾ ਨੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫੰਡ ਵਿਚੋਂ 10 ਲੱਖ ਰੁਪਏ ਦਾ ਚੈਕ ਵੀ ਸੌਂਪਿਆ। ਇਸ ਮੌਕੇ ਉਨਾਂ ਨਾਲ ਗਿੱਦੜਬਾਹਾ ਦੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਵੀ ਹਾਜਰ ਸਨ। ਇਸ ਮੌਕੇ ਐਡਵੋਕੇਟ ਜਨਰਲ ਪੰਜਾਬ ਸ੍ਰੀ ਅਤੁਲ ਨੰਦਾ ਨੇ ਸੰਦੀਪ ਸਿੰਘ ਮਾਨ ਦੇ ਪਿਤਾ ਸ: ਸੁਖਵੰਤ ਸਿੰਘ ਮਾਨ ਅਤੇ ਬਾਕੀ ਪਰਿਵਾਰਕ ਮੈਂਬਰਾਂ ਨਾਲ ਦੁੱਖ ਦਾ ਇਜਹਾਰ ਕਰਦਿਆਂ ਕਿਹਾ ਕਿ ਸੰਦੀਪ ਸਿੰਘ ਮਾਨ ਦੇ ਚਲੇ ਜਾਣ ਨਾਲ ਪਿਆ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕੇਗਾ ਪਰ ਪੰਜਾਬ ਸਰਕਾਰ ਅਤੇ ਉਨਾਂ ਦਾ ਦਫ਼ਤਰ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਖੜਾ ਹੈ। ਉਨਾਂ ਕਿਹਾ ਕਿ ਸ੍ਰੀ ਸੰਦੀਪ ਸਿੰਘ ਮਾਨ ਬਹੁਤ ਹੀ ਕਾਬਿਲ ਵਕੀਲ ਸਨ ਅਤੇ ਉਨਾਂ ਦੇ ਜਾਣ ਨਾਲ ਨਾ ਕੇਵਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਸਗੋਂ ਉਨਾਂ ਦੇ ਦਫ਼ਤਰ ਨੇ ਵੀ ਇਕ ਹੋਣਹਾਰ ਸਾਥੀ ਗੁਆ ਲਿਆ ਹੈ। ਉਨਾਂ ਨੇ ਇਸ ਮੌਕੇ ਆਪਣੇ ਦਫ਼ਤਰ ਵੱਲੋਂ ਵੀ ਪਰਿਵਾਰ ਨੂੰ 25 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਣ ਕੀਤਾ। ਇਸ ਤੋਂ ਪਹਿਲਾ ਸ੍ਰੀ ਅਤੁਲ ਨੰਦਾ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਵੀ ਨਤਮਸਤਕ ਹੋਏ ਅਤੇ ਗੁਰੂ ਘਰ ਤੋਂ ਆਸ਼ਿਰਵਾਦ ਲਿਆ। ਇਸ ਮੌਕੇ ਐਸ.ਡੀ.ਐਮ. ਸ: ਰਾਜਪਾਲ ਸਿੰਘ, ਨਾਇਬ ਤਹਿਸੀਲਦਾਰ ਸ: ਚਰਨਜੀਤ ਸਿੰਘ ਤੇ ਨੀਲਮ ਗਿਰਧਰ ਵੀ ਹਾਜਰ ਸਨ।
Powered by Blogger.