ਸਾਰਿਆਂ ਵਾਸਤੇ ਵਹੀਕਲਾਂ ਤੇ ਰਿਫਲੈਕਟਰ ਲਾਉਣੇ ਜਰੂਰੀ : ਭਾਵਨਾ ਬਿਸਨੋਈ


ਸ੍ਰੀ ਮੁਕਤਸਰ ਸਾਹਿਬ-ਜ਼ਿਲਾ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਨ ਨੂੰ ਸਮਰਪਿਤ 30ਵਾਂ ਸੜਕ ਸੁਰੱਖਿਆ ਸਪਤਾਹ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਜ਼ਿਲਾ ਸਾਂਝ ਕੇਂਦਰ ਇੰਚਾਰਜ ਭਾਵਨਾ ਬਿਸਨੋਈ ਅਤੇ ਜ਼ਿਲਾ ਟ੍ਰੈਫਿਕ ਇੰਚਾਰਜ ਮਲਕੀਤ ਸਿੰਘ ਵੱਲੋਂ ਰਾਤ ਸਮੇਂ ਸੜਕੀ ਹਾਦਸਿਆਂ ਤੋਂ ਲੋਕਾਂ ਨੂੰ ਬਚਾਉਣ ਲਈ ਵਹੀਕਲਾਂ ਤੇ ਰਿਫਲੈਕਟਰ ਲਗਾਏ ਅਤੇ ਸਾਰਿਆਂ ਨੂੰ ਅਪੀਲ ਕੀਤੀ ਕਿ ਆਪਾਂ ਸਾਰਿਆਂ ਨੂੰ ਵੱਧ ਤੋਂ ਵੱਧ ਆਪਣੇ ਵਹੀਕਲਾਂ ਤੇ ਰਿਫਲੈਕਟਰ ਲਗਾਉਣੇ ਚਾਹੀਦੇ ਹਨ। ਕਿਉਕਿ ਰਾਤ ਸਮੇਂ ਗੱਡੀਆਂ ਦਾ ਦਿਖਣਾ ਮੁਸ਼ਕਿਲ ਹੋ ਜਾਂਦਾ ਹੈ, ਜੇਕਰ ਵਾਹਨ ਤੇ ਰਿਫਲੈਕਟਰ ਲੱਗੇ ਹੋਣਗੇ ਤਾਂ ਦੂਰੋਂ ਹੀ ਚਮਕ ਨਾਲ ਪਤਾ ਲੱਗ ਜਾਂਦਾ ਹੈ ਕਿ ਅੱਗੇ ਵਾਹਨ ਜਾ ਰਿਹਾ ਤੇ ਕੋਈ ਅਣਹੋਣੀ ਘਟਨਾ ਤੋਂ ਬਚਿਆ ਜਾ ਸਕਦਾ ਹੈ। ਵਾਹਨਾਂ ਤੇ ਰਿਫਲੈਕਟਰ ਲਾਉਣ ਸਮੇਂ ਜਸਪ੍ਰੀਤ ਸਿੰਘ ਛਾਬੜਾ ਆਦਿ ਹਾਜਰ ਸਨ।
Powered by Blogger.