30 ਕਿਲੋ ਅਫੀਮ ਸਮੇਤ 3 ਕਾਬੂ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਇਕ ਹੋਰ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਦ ਗੁਪਤ ਸੂਚਨਾ ਦੇ ਆਧਾਰ ਤੇ 30 ਕਿਲੋ ਅਫੀਮ ਸਮੇਤ 3 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਅਜ ਸ੍ਰੀ ਮੁਕਤਸਰ ਸਾਹਿਬ ਦੇ ਐਸ ਐਸ ਪੀ ਮਨਜੀਤ ਸਿੰਘ ਢੇਸੀ ਨੇ ਪ੍ਰੈਸ ਕਾਨਫਰੰਸ ਕਰਦਿਆਂ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ਤੇ ਐਸ ਪੀ ਸੋਹਨ ਲਾਲ ਦੀ ਅਗਵਾਈ ਹੇਠ ਇਸਪੈਕਟਰ ਸ਼ਿੰਦਰ ਸਿੰਘ ਇੰਚਾਰਜ ਸੀ ਆਈ ਏ ਸ੍ਰੀ ਮੁਕਤਸਰ ਸਾਹਿਬ ਸਮੇਤ ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਗਲੀ ਨੰਬਰ 6 ਅਬੋਹਰ ਰੋਡ ਸ੍ਰੀ ਮੁਕਤਸਰ ਸਾਹਿਬ ਵਿਚ ਇਕ ਕਾਲੇ ਰੰਗ ਦੇ ਗੇਟ ਕੋਲ ਇਕ ਸਵਿਫਟ ਕਾਰhr26be 8445 ਜੋ ਕਿ ਪੁਲਿਸ ਗਡੀ ਨੂੰ ਦੇਖ ਕੇ ਸਵਾਰਾਂ ਵਲੋਂ ਭਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਵਲੋਂ ਉਕਤ ਸਵਾਰਾਂ ਨੂੰ ਕਾਬੂ ਕੀਤਾ ਅਤੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 30 ਕਿਲੋ ਅਫੀਮ ਬਰਾਮਦ ਕੀਤੀ , ਇਸ ਤੋਂ ਇਲਾਵਾ ਦੋਸ਼ੀਆਂ ਕੋਲੋਂ 17,85,400 ਰੁਪਏ ਵੀ ਬਰਾਮਦ ਕੀਤੇ ਹਨ । ਉਕਤ ਦੋਸ਼ੀਆਂ ਦੀ ਪਛਾਣ ਰਿੰਕੂ ਪੁਤਰ ਕ੍ਰਿਸ਼ਨ , ਰਾਮ ਕੁਮਾਰ ਪੁੱਤਰ ਗੋਕਲ ਚੰਦ, ਸ਼ੈਟੀ ਪੁਤਰ ਭਾਗ ਮੱਲ ਵਾਸੀ ਸ੍ਰੀ ਮੁਕਤਸਰ ਸਾਹਿਬ ਵਜੋਂ ਕੀਤੀ ਗਈ ਹੈ। । ਇਸ ਸੰਬੰਧੀ ਪਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐਸ ਐਸ ਪੀ ਮਨਜੀਤ ਸਿੰਘ ਢੇਸੀ ਨੇ ਦਸਿਆ ਕਿ ਰਾਜ ਕੁਮਾਰ ਆਪਣੇ ਭਤੀਜੇ ਸ਼ੈਟੀ ਅਤੇ ਭਾਣਜੇ ਰਿਕੂ ਨਾਲ ਰਲ ਕੇ ਕਾਫੀ ਸਮੇਂ ਤੋਂ ਅਫੀਮ ਦਾ ਕਾਰੋਬਾਰ ਕਰ ਰਿਹਾ ਸੀ , ਇਸ ਤੋਂ ਇਲਾਵਾ ਇਹ ਦੋਸ਼ੀ ਮਧ ਪ੍ਰਦੇਸ਼ , ਰਾਜਸਥਾਨ ਅਤੇ ਝਾਰਖੰਡ ਤੋਂ ਅਫੀਮ ਮੰਗਵਾ ਕੇ ਜਿਲਾ ਫਾਜਲਿਕਾ, ਫਿਰੋਜ਼ਪੁਰ,ਮੋਗਾ ਅਤੇ ਲੁਧਿਆਣਾ ਵਿਖੇ ਸਪਲਾਈ ਕਰਦੇ ਸਨ । ਇਸ ਤੋਂ ਪਹਿਲਾਂ ਵੀ ਉਕਤ ਦੋਸ਼ੀਆਂ ਵਿਚੋਂ ਰਾਜ ਕੁਮਾਰ ਖ਼ਿਲਾਫ਼ 11/7/2003 ਮਾਮਲਾ ਦਰਜ ਸੀ ਨੂੰ ਅਤੇ 10 ਕਿਲੋ ਅਫੀਮ ਵੀ ਬਰਾਮਦ ਕੀਤੀ ਸੀ । ਉਕਤ ਦੋਸ਼ੀਆਂ ਦਾ ਰਿਮਾਂਡ ਹਾਸਲ ਕਰਕੇ ਸਖ਼ਤੀ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਵੀ ਪਤਾ ਕੀਤਾ ਜਾ ਰਿਹਾ ਹੈ ਕਿਸ ਕਿਸ ਨੂੰ ਅੱਗੇ ਸਪਲਾਈ ਕਰਦੇ ਸਨ