30 ਕਿਲੋ ਅਫ਼ੀਮ ਸਮੇਤ ਤਿੰਨ ਕਾਬੂ


ਸ੍ਰੀ ਮੁਕਤਸਰ ਸਾਹਿਬ (ਮਨਜੀਤ ਸਿੱਧੂ) ਸੀਆਈਏ ਸਟਾਫ਼ ਵੱਲੋਂ 30 ਕਿਲੋ ਅਫ਼ੀਮ ਸਮੇਤ ਕਾਬੂ ਕੀਤੇ ਗਏ ਤਿੰਨ ਵਿਅਕਤੀਆਂ ਨੂੰ ਅੱਜ ਪੁਲਿਸ ਵੱਲੋਂ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਥੋਂ ਤਿੰਨਾਂ ਨੂੰ 19 ਮਾਰਚ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਐਸਐਸਪੀ ਦਫ਼ਤਰ 'ਚ ਆਯੋਜਿਤ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਜ਼ਿਲ੍ਹਾ ਪੁਲਿਸ ਮੁਖੀ ਮਨਜੀਤ ਸਿੰਘ ਢੇਸੀ ਨੇ ਦੱਸਿਆ ਕਿ ਐਸ.ਪੀ.ਡੀ. ਸੋਹਣ ਲਾਲ ਤੇ ਡੀ.ਐਸ.ਪੀ.ਡੀ. ਜਸਮੀਤ ਸਿੰਘ ਦੀ ਅਗਵਾਈ 'ਚ ਸੀਆਈਏ ਸਟਾਫ਼ ਦੇ ਇੰਚਾਰਜ ਸ਼ਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਗਸ਼ਤ ਦੌਰਾਨ ਅਬੋਹਰ ਰੋਡ ਗਲੀ ਨੰਬਰ 6 ਦੇ ਨੇੜਿਓ ਲੰਘ ਰਹੇ ਸਨ। ਇਸ ਦੌਰਾਨ ਇੱਕ ਕਾਲੇ ਗੇਟ ਵਾਲੀ ਕੋਠੀ ਤੋਂ ਇੱਕ ਸਵਿੱਫਟ ਕਾਰ (ਐਚ.ਆਰ 26 ਬੀਈ 8445) ਨਿਕਲੀ ਅਤੇ ਸਾਹਮਣੇ ਤੋਂ ਪੁਲਿਸ ਦੀ ਆ ਰਹੀ ਗੱਡੀ ਨੂੰ ਦੇਖ ਕੇ ਡਰਾਇਵਰ ਘਬਰਾ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗਿਆ। ਪਰ ਪੁਲਿਸ ਨੇ ਬੜੀ ਮੁਸਤੈਦੀ ਨਾਲ ਡਰਾਇਵਰ ਨੂੰ ਕਾਬੂ ਕਰਕੇ ਉਸ ਤੋਂ ਪੂਰੀ ਤਰ੍ਹਾਂ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸਦਾ ਨਾਮ ਰਿੰਕੂ ਪੁੱਤਰ ਬਾਲ ਕ੍ਰਿਸ਼ਨ ਨਿਵਾਸੀ ਆਦਰਸ਼ ਨਗਰ ਗਲੀ ਨੰਬਰ 1 ਮੁਕਤਸਰ ਦਾ ਰਹਿਣ ਵਾਲਾ ਹੈ ਅਤੇ ਉਸਨੇ ਦੱਸਿਆ ਕਿ ਗੱਡੀ 'ਚ ਕੰਡਕਟਰ ਵਾਲੀ ਸੀਟ 'ਤੇ ਬੈਠੇ ਹੋਏ ਵਿਅਕਤੀ ਦਾ ਨਾਮ ਰਾਮ ਕੁਮਾਰ ਪੁੱਤਰ ਗੋਕਲ ਚੰਦ ਨਿਵਾਸੀ ਅਬੋਹਰ ਰੋਡ ਗਲੀ ਨੰਬਰ 6 ਅਤੇ ਪਿਛੇ ਵਾਲੀ ਸੀਟ 'ਤੇ ਬੈਠੇ ਨੌਜਵਾਨ ਦਾ ਨਾਮ ਸ਼ੈਂਟੀ ਪੁੱਤਰ ਭਾਗਮਲ ਨਿਵਾਸੀ ਅਬੋਹਰ ਰੋਡ ਦਾ ਰਹਿਣ ਵਾਲਾ ਹੈ। ਐਸਐਸਪੀ ਨੇ ਦੱਸਿਆ ਕਿ ਡਰਾਇਵਰ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਚਲਦੇ ਜਦ ਡੀਐਸਪੀਡੀ ਜਸਮੀਤ ਸਿੰਘ ਦੀ ਮੌਜ਼ੂਦਗੀ 'ਚ ਜਦ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਸ 'ਚੋਂ 30 ਕਿਲੋ ਅਫੀਮ ਬਰਾਮਦ ਹੋਈ। ਇਸਦੇ ਇਲਾਵਾ ਦੋਸ਼ੀਆਂ ਵੱਲੋਂ ਨਸ਼ਾ ਵੇਚ ਕੇ ਕਮਾਏ ਹੋਏ 17 ਲੱਖ 85 ਹਜ਼ਾਰ 400 ਵੀ ਬਰਾਮਦ ਹੋਏ ਹਨ। ਥਾਨਾ ਸਿਟੀ ਪੁਲਿਸ ਨੇ ਉਕਤ ਦੋਸ਼ੀਆਂ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਨੇ ਦੱਸਿਆ ਕਿ ਦੋਸ਼ੀ ਰਾਜ ਕੁਮਾਰ ਆਪਣੇ ਭਤੀਜੇ ਸ਼ੈਂਟੀ ਅਤੇ ਭਾਣਜਾ ਰਿੰਕੂ ਨਾਲ ਮਿਲ ਕੇ ਕਾਫ਼ੀ ਸਮੇਂ ਤੋਂ ਅਫੀਮ ਵੇਚਣ ਦਾ ਧੰਦਾ ਕਰਦਾ ਆ ਰਿਹਾ ਸੀ। ਉਹਨਾਂ ਦੱਸਿਆ ਕਿ ਇਹ ਅਫ਼ੀਮ ਰਾਜ ਕੁਮਾਰ ਮੱਧ ਪ੍ਰਦੇਸ਼, ਰਾਜਸਥਾਨ ਤੇ ਝਾਰਖੰਡ ਤੋਂ ਮੰਗਵਾ ਕੇ ਆਪਣੇ ਪੱਕੇ ਗਾਹਕਾਂ ਨੂੰ ਆਪਣੇ ਭਤੀਜ਼ੇ ਸ਼ੈਂਟੀ ਤੇ ਭਾਣਜੇ ਰਿੰਕੂ ਦੇ ਜਰੀਏ ਜ਼ਿਲ੍ਹਾ ਫਾਜ਼ਿਲਕਾ, ਫਿਰੋਜ਼ਪੁਰ, ਮੋਗਾ ਤੇ ਲੁਧਿਆਣਾ 'ਚ ਸਪਲਾਈ ਕਰਦਾ ਸੀ। ਐਸਐਸਪੀ ਨੇ ਦੱਸਿਆ ਕਿ ਰਾਜ ਕੁਮਾਰ ਦੇ ਖਿਲਾਫ਼ ਪਹਿਲਾ ਵੀ ਕਈ ਮੁਕੱਦਮੇ ਦਰਜ਼ ਹਨ। ਉਹਨਾਂ ਦੱਸਿਆ ਕਿ ਦੋਸ਼ੀ ਤੋਂ ਬੜੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਕਿਸ-ਕਿਸ ਨੂੰ ਸਪਲਾਈ ਕਰਦਾ ਹੈ ਉਸਦੇ ਬਾਰੇ 'ਚ ਵੀ ਪਤਾ ਲਗਾਇਆ ਜਾ ਰਿਹਾ ਹੈ।
Powered by Blogger.