ਗੁਰੂ ਹਰ ਸਹਾਏ (ਗੋਰਾ ਸੰਧੂ) ਗੁਰੂਹਰਸਹਾਏ ਵਿਖੇ 30 ਤਰੀਕ ਨੂੰ ਹੋਣ ਜਾ ਰਹੀ ਰੈਲੀ ਦਾ ਆਗਾਜ਼ ਨੌਜਵਾਨਾਂ ਵਿੱਚ ਨਵਾਂ ਜੋਸ਼ ਤੇ ਨਵੀਂ ਸੋਚ ਪੈਦਾ ਕਰੇਗਾ ਜਿਸ ਵਿਚ ਮਾਝੇ ਦੇ ਜਰਨੈਲ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਬਾਜ਼ ਸਿੰਘ ਰੱਤੇ ਵਾਲਾ ਡਾਇਰੈਕਟਰ ਕੋਆਪਰੇਟਿਵ ਬੈਂਕ ਫ਼ਿਰੋਜ਼ਪੁਰ ਨੇ ਵਿਸ਼ੇਸ਼ ਮਿਲਣੀ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਕਾਂਗਰਸ ਸਰਕਾਰ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਪੰਜਾਬ ਦੇ ਲੋਕਾਂ ਨਾਲ ਧੋਖਾ ਕਰ ਕੇ ਸੱਤਾ ਵਿੱਚ ਆਈ ਕਾਂਗਰਸ ਦੀ ਸਰਕਾਰ ਨੇ ਹਰੇਕ ਵਰਗ ਦੇ ਲੋਕਾਂ ਨਾਲ ਖਿਲਵਾੜ ਕੀਤਾ ਹੈ। ਅੱਜ ਹਰੇਕ ਵਰਗ ਇਸ ਸਰਕਾਰ ਤੋਂ ਦੁਖੀ ਹੈ ਚਾਰੇ ਪਾਸੇ ਬੇਰੁਜ਼ਗਾਰੀ ਅਤੇ ਨਸ਼ਾਖੋਰੀ ਦਾ ਬੋਲਬਾਲਾ ਹੈ। ਉਨ੍ਹਾਂ ਕਿਹਾ ਕਿ ਸਰਦਾਰ ਬਾਦਲ ਸਾਹਿਬ ਦੀ ਸਰਕਾਰ ਸਮੇਂ ਪੰਜਾਬ ਦਾ ਬੇਹੱਦ ਵਿਕਾਸ ਹੋਇਆ ਹੈ ਅਤੇ ਲੋਕ ਭਲਾਈ ਦੀਆਂ ਬਹੁਤ ਸਾਰੀਆਂ ਸਕੀਮਾਂ ਚੱਲ ਰਹੀਆਂ ਸਨ। ਜਿਸ ਨਾਲ ਪੰਜਾਬ ਦਾ ਹਰੇਕ ਵਰਗ ਸਰਦਾਰ ਬਾਦਲ ਦੀ ਸਰਕਾਰ ਨੂੰ ਚੇਤੇ ਕਰ ਰਿਹਾ ਹੈ। ਉਨ੍ਹਾਂ ਨੇ 30 ਤਰੀਕ ਨੂੰ ਹੋਣ ਵਾਲੀ ਰੈਲੀ ਵਿੱਚ ਇਲਾਕਾ ਵਾਸੀਆਂ ਨੂੰ ਹੁੰਮ ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਸਮੇਂ ਹਰਜਿੰਦਰ ਸਿੰਘ ਕਿਲੀ, ਕਾਕਾ ਮਹੰਤ, ਵਰਿੰਦਰ ਸੰਧੂ ਘੋੜਾ, ਸੋਨੂੰ ਰੱਤੇਵਾਲਾ, ਪ੍ਰਤਾਪ ਸਿੰਘ ਕੋਹਰ ਸਿੰਘ ਵਾਲਾ, ਦਰਸ਼ਨ ਸਿੰਘ ਕੋਹਰ ਸਿੰਘ ਵਾਲਾ ਹਾਜ਼ਰ ਸਨ।