30 ਦੀ ਰੈਲੀ ਲਈ ਨੋਨੀ ਮਾਨ ਦੀ ਅਗਵਾਈ ਹੇਠ ਨੌਜਵਾਨ ਵਰਗ ਹੋਇਆ ਪੱਬਾਂ ਭਾਰ- ਕੰਵਰ ਨੌ ਨਿਹਾਲ ਸਿੰਘ


ਗੁਰੂਹਰਸਹਾਏ (ਗੋਰਾ ਸੰਧੂ) ਨਵਾਂ ਜੋਸ਼ ਨਵੀਂ ਸੋਚ ਦਾ ਆਗਾਜ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਸੂਬੇ ਅੰਦਰ ਹੋ ਰਹੀਆਂ ਰੈਲੀਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸ. ਸੁਖਬੀਰ ਸਿੰਘ ਬਾਦਲ ਦੀ ਉਚਾਰੂ ਸੋਚ ਸਦਕਾ ਨੌਜਵਾਨ ਵਰਗ ਪਾਰਟੀ ਲਈ ਦਿਨ ਰਾਤ ਇੱਕ ਕਰ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਹਰਸਹਾਏ ਦੇ ਕੰਵਰਨੌਨਿਹਾਲ ਸਿੰਘ ਮੀਤ ਪ੍ਰਧਾਨ ਆਈ ਟੀ ਵਿੰਗ ਫ਼ਿਰੋਜ਼ਪੁਰ ਨੇ ਲੋਕਾਂ ਨੂੰ 30 ਨੂੰ ਹੋਣ ਵਾਲੀ ਰੈਲੀ ਲਈ ਲਾਮਬੰਦ ਕਰਨ ਸਮੇਂ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਨਾਲ ਪੰਜਾਬ ਦੇ ਲੋਕਾਂ ਅੰਦਰ ਮਾਯੂਸੀ ਪਾਈ ਜਾ ਰਹੀ ਹੈ। ਹਰੇਕ ਵਰਗ ਦੇ ਲੋਕ ਸ. ਬਾਦਲ ਦੀ ਸਰਕਾਰ ਨੂੰ ਚੇਤੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਹਰਸਹਾਏ ਦਾ ਹਰੇਕ ਨੌਜਵਾਨ ਅਤੇ ਵਰਕਰ ਸ. ਵਰਦੇਵ ਸਿੰਘ ਨੋਨੀ ਮਾਨ ਦੀ ਸੋਚ ਤੇ ਪਹਿਰਾ ਦੇਵੇਗਾ ਅਤੇ ਪਾਰਟੀ ਲਈ ਦਿਨ ਰਾਤ ਇੱਕ ਕਰ ਦੇਵੇਗਾ। ਉਨ੍ਹਾਂ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਮਾਝੇ ਦੇ ਜਰਨੈਲ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਦੀ ਅਗਵਾਈ ਹੇਠ ਹੋਣ ਵਾਲੀ 30 ਮਾਰਚ ਦੀ ਰੈਲੀ ਵਿੱਚ ਹੁੰਮ ਹੁਮਾ ਕੇ ਪਹੁੰਚਣ। ਇਸ ਸਮੇਂ ਧਰਮਜੀਤ ਸਿੰਘ ਕਾਹਨ ਸਿੰਘ ਵਾਲਾ, ਦਰਸ਼ਨ ਸਿੰਘ ਕੋਹਰ ਸਿੰਘ ਵਾਲਾ, ਹਰਜਿੰਦਰ ਸਿੰਘ ਗੁਰੂ, ਸ਼ਿਵ ਤਿਰਪਾਲ ਕੇ, ਗੁਰਬਾਜ ਸਿੰਘ ਰੱਤੇਵਾਲਾ ਅਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ।
Powered by Blogger.