30 ਦੀ ਰੈਲੀ ਵਿੱਚ ਹੋਵੇਗਾ ਰਿਕਾਰਡ ਤੋੜ ਇਕੱਠ: ਨੋਨੀ ਮਾਨ


ਗੁਰੂਹਰਸਹਾਏ (ਗੋਰਾ ਸੰਧੂ) ਮਾਝੇ ਦੇ ਜਰਨੈਲ ਸਰਦਾਰ ਬਿਕਰਮਜੀਤ ਸਿੰਘ ਮਜੀਠਾ ਦੀ ਅਗਵਾਈ ਹੇਠ 30 ਨੂੰ ਹੋਣ ਵਾਲੀ ਰੈਲੀ ਇੱਕ ਵੱਖਰਾ ਇਤਿਹਾਸ ਸਿਰਜੇਗੀ। ਨੌਜਵਾਨਾਂ ਦੇ ਜੋਸ਼ ਨੂੰ ਦੇਖਦੇ ਹੋਏ ਹੋਣ ਜਾ ਰਹੀਆਂ ਰੈਲੀਆਂ ਨੂੰ ਨਵਾਂ ਜੋਸ਼ ਨਵੀਂ ਸੋਚ ਦਾ ਨਾਂ ਦਿੱਤਾ ਗਿਆ ਹੈ। ਗੁਰੂ ਹਰਸਹਾਏ ਦੇ ਹਲਕਾ ਇੰਚਾਰਜ ਸ. ਵਰਦੇਵ ਸਿੰਘ ਨੋਨੀ ਮਾਨ ਨੇ ਕਿਹਾ ਕਿ 30 ਮਾਰਚ ਨੂੰ ਵਿਰੋਧੀਆਂ ਦੇ ਸਭ ਭਰਮ ਭੁਲੇਖੇ ਦੂਰ ਹੋ ਜਾਣਗੇ। ਹਰੇਕ ਵਰਗ ਕਾਂਗਰਸ ਸਰਕਾਰ ਤੋਂ ਦੁਖੀ ਹੈ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੂੰ ਚੇਤੇ ਕਰ ਰਿਹਾ ਹੈ। ਵਰਦੇਵ ਸਿੰਘ ਮਾਨ ਦੀ ਅਗਵਾਈ ਹੇਠ ਹਲਕੇ ਦੇ ਨੌਜਵਾਨ ਅਤੇ ਵਰਕਰ ਪੱਬਾਂ ਭਾਰ ਹੋ ਕੇ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਜ਼ੋਰ ਲਾ ਰਹੇ ਹਨ। ਨੋਨੀ ਮਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਸਰਦਾਰ ਬਿਕਰਮਜੀਤ ਸਿੰਘ ਮਜੀਠਾ ਦੇ ਸਭ ਤੋਂ ਨੇੜਲੇ ਸਾਥੀ ਮੰਨੇ ਜਾਂਦੇ ਹਨ। ਪਿਛਲੇ ਦਿਨੀਂ ਜਲਾਲਾਬਾਦ ਵਿਖੇ ਹੋਈ ਰੈਲੀ ਤੋਂ ਬਾਅਦ ਸ. ਬਿਕਰਮਜੀਤ ਸਿੰਘ ਮਜੀਠੀਆ ਦੀ ਰਾਤ ਦੀ ਠਹਿਰ ਨੋਨੀ ਮਾਨ ਦੇ ਘਰ ਪਿੰਡ ਚੱਕ ਸੁਹੇਲਾ ਵਾਲਾ ਵਿਖੇ ਸੀ। ਜਿੱਥੇ ਉਨ੍ਹਾਂ ਨੇ ਏਰੀਏ ਦੇ ਸਾਰੇ ਸਿਰਕੱਢ ਆਗੂਆਂ ਨਾਲ ਬੰਦ ਕਮਰਾ ਮੀਟਿੰਗ ਵੀ ਕੀਤੀ। ਇਸ ਸਮੇਂ ਦਰਸ਼ਨ ਸਿੰਘ ਕੋਹਰ ਸਿੰਘ ਵਾਲਾ, ਮੇਜਰ ਸਿੰਘ ਸੋਢੀ ਵਾਲਾ, ਸ਼ਿਵ ਤਿਰਪਾਲ ਕੇ, ਹਰਵਿੰਦਰ ਸਿੰਘ ਬਰਾੜ, ਮਿੰਟੂ ਗਿੱਲ, ਗੁਰਬਾਜ਼ ਸਿੰਘ ਰੱਤੇ ਵਾਲਾ, ਸੋਨੂੰ ਮਹੰਤ, ਪ੍ਰਤਾਪ ਸਿੰਘ ਕੋਹਰ ਸਿੰਘ ਵਾਲਾ, ਹਰਜਿੰਦਰ ਸਿੰਘ ਗੁਰੂ, ਗੁਰਪ੍ਰੀਤ ਸਿੰਘ ਲੱਖੋ ਕੇ, ਵਰਿੰਦਰ ਸੰਧੂ ਘੋੜਾ, ਜਗਦੇਵ ਸਿੰਘ ਜੱਗਾ, ਨਰਦੇਵ ਸਿੰਘ ਬੌਬੀ ਮਾਨ, ਜਸਪ੍ਰੀਤ ਮਾਨ, ਪ੍ਰੀਤਮ ਸਿੰਘ ਬਾਠ, ਪੰਕਜ ਮੰਡੋਰਾ, ਜੋਗਿੰਦਰ ਸਿੰਘ ਸਵਾਈ ਕੇ, ਹਰਮਨ ਬਰਾੜ ਝੋਕ, ਰਸਦੀਪ ਸਿੰਘ ਥੇਹ ਗੁੱਜਰ, ਕੁਲਦੀਪ ਸਿੰਘ ਸਮਰਾ, ਜਰਨੈਲ ਸਿੰਘ ਟਾਹਲੀਵਾਲਾ, ਪਰਮਪਾਲ ਸਿੰਘ ਥੇਹ ਗੁੱਜਰ ਅਤੇ ਇਲਾਕੇ ਦੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।
Powered by Blogger.