ਗੁਰੂ ਹਰਸਹਾਏ ਦਾ ਜੋ ਵੀ ਵਿਕਾਸ ਹੋਇਆ ਉਹ ਨੋਨੀ ਮਾਨ ਦੇ ਯਤਨਾਂ ਸਦਕਾ ਹੋਇਆ : ਦਰਸ਼ਨ ਸਿੰਘ


ਗੁਰੂਹਰਸਹਾਏ (ਗੋਰਾ ਸੰਧੂ) ਹਲਕਾ ਗੁਰੂਹਰਸਹਾਏ ਦੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੇ ਯਤਨਾਂ ਨਾਲ ਗੁਰੂਹਰਸਹਾਏ ਨੇ ਬੁਲੰਦੀਆਂ ਨੂੰ ਛੋਹਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਦਰਸ਼ਨ ਸਿੰਘ ਕੋਹਰ ਸਿੰਘ ਵਾਲਾ ਜਰਨਲ ਸੈਕਟਰੀ ਸ਼੍ਰੋਮਣੀ ਅਕਾਲੀ ਦਲ ਫਿਰੋਜ਼ਪੁਰ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ ਕਾਂਗਰਸ ਨੇ ਹਲਕੇ ਅੰਦਰ ਕੋਈ ਖਾਸ ਪ੍ਰੋਜੈਕਟ ਸ਼ੁਰੂ ਨਹੀਂ ਕੀਤੇ ਅਤੇ ਜੋ ਵਿਕਾਸ ਕਾਰਜ ਬਾਦਲ ਸਰਕਾਰ ਵੇਲੇ ਚੱਲ ਰਹੇ ਸਨ ਉਹ ਠੱਪ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਧੇ ਪੂਰੇ ਨਹੀਂ ਕੀਤੇ ਅਤੇ ਪੰਜਾਬ ਦੇ ਲੋਕਾਂ ਨੂੰ ਭੁਲੇਖੇ ਵਿੱਚ ਹੀ ਰੱਖਿਆ। ਉਹਨਾਂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਜਿਹੜਾ ਵਾਅਦਾ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਨਸ਼ੇ ਨੂੰ ਜੜੋਂ ਖ਼ਤਮ ਕਰਨ ਦਾ ਕੀਤਾ ਸੀ ਉਹ ਉਸ ਨੂੰ ਜਰੂਰ ਪੂਰਾ ਕਰਨ। ਉਹਨਾਂ ਵਰਦੇਵ ਸਿੰਘ ਨੋਨੀ ਮਾਨ ਦੀ ਸ਼ਲਾਘਾ ਕਰਦੇ ਕਿਹਾ ਕਿ ਸ. ਮਾਨ ਜੋ ਵਾਅਦਾ ਲੋਕਾਂ ਨਾਲ ਕਰਦੇ ਹਨ ਉਹ ਉਸ ਨੂੰ ਪੂਰਾ ਕਰਦੇ ਹਨ। ਇਸ ਮੌਕੇ ਉਹਨਾਂ ਨਾਲ ਸੋਨੀ ਹਾਂਡਾ, ਹਰਵਿੰਦਰ ਬਰਾੜ, ਕਾਲਾ ਸਰਪੰਚ, ਗੁਰਦਿੱਤ ਸਿੰਘ ਸਾਬਕਾ ਸਰਪੰਚ, ਪ੍ਰਤਾਪ ਸਿੰਘ, ਮਿੰਟੂ ਗਿੱਲ ਆਦਿ ਹਾਜ਼ਰ ਸਨ।
Powered by Blogger.