ਫਰੀਦਕੋਟ (ਕਾਲਾ ਦੂਹਾ/ਗੋਰਾ ਸੰਧੂ) ਸਿਵਲ ਹਸਪਤਾਲ ਫਰੀਦਕੋਟ ਵਿਖੇ ਨਵੇਂ ਆਏ ਐਸ.ਐਮ.ਓ ਅਮਰੀਕ ਸਿੰਘ ਦਾ ਲੈਬ ਐਸੋਸੀਏਸ਼ਨ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਆਦਰਸ਼ ਕੁਮਾਰ ਨੇ ਐਸ.ਐਮ.ਓ ਅਮਰੀਕ ਸਿੰਘ ਨੂੰ ਜੀ ਆਇਆ ਨੂੰ ਕਿਹਾ ਅਤੇ ਸ਼ਹਿਰ ਵਾਸੀਆਂ ਲਈ ਸਿਹਤ ਸੰਭਾਲ, ਮੈਡੀਕਲ ਸਹੂਲਤ ਅਤੇ ਬਲੱਡ ਬੈਂਕ ਦੀ ਸੁਵਿਧਾ ਲਾਗੂ ਕਰਨ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਡਾ. ਵਿਸ਼ਵਦੀਪ ਗੋਇਲ, ਪ੍ਰੈਸ ਸਕੱਤਰ ਸਤੀਸ਼ ਬਾਗੀ, ਵਾਇਸ ਪ੍ਰਧਾਨ ਜਗਰੂਪ ਸਿੰਘ, ਚੇਅਰਮੈਨ ਸੋਹਨ ਲਾਲ ਨਿਗਾਹਾ, ਕੈਸ਼ੀਅਰ ਚਰਨਜੀਤ ਸਿੰਘ, ਜਨਰਲ ਸਕੱਤਰ ਕਸ਼ਮੀਰ ਸਿੰਘ, ਰੋਹਿਤ ਗੁਪਤਾ, ਨਰੇਸ਼ ਬਾਂਸਲ ਸਕੱਤਰ ਆਦਿ ਹਾਜ਼ਰ ਸਨ।