ਪ੍ਰੋਗਰਾਮ ਦੇਸੀ ਪੰਜਾਬ ਦੀ ਸ਼ੂਟਿੰਗ ਹੋਈ


ਫਰੀਦਕੋਟ (ਗੋਰਾ ਸੰਧੂ ) ਤੜਕਾ ਚੈਨਲ ਦੇ ਪ੍ਰੋਗਰਾਮ ਦੇਸੀ ਪੰਜਾਬ ਦੀ ਸ਼ੂਟਿੰਗ ਫ਼ਰੀਦਕੋਟ ਦੇ ਪ੍ਰਸਿੱਧ ਸੂਫ਼ੀ ਗਾਇਕ ਰਣਜੋਧ ਸਿੰਘ ਜੋਧ ਨਾਲ ਪਿੰਡ ਲੰਡੇ ਵਿਖੇ ਅੱਜ ਪੰਜਾਬ ਦੇ ਵੱਖ ਵੱਖ ਪਿੰਡਾਂ ਦੀ ਨੁਹਾਰ ਨੂੰ ਦਰਸਾਉਂਦਾ ਜ਼ਿਲ੍ਹਾ ਮੋਗਾ ਵਿਖੇ ਕੀਤੀ ਜਾ ਰਹੀ ਹੈ। ਜਿਸ ਵਿੱਚ ਪ੍ਰੋਗਰਾਮ ਦੇ ਐਂਕਰ ਗੁਰਨਾਮ ਗਾਮਾ ਸਿੱਧੂ ਵੱਲੋਂ ਪਿੰਡ ਦੀਆਂ ਵਿਸ਼ੇਸ਼ਤਾਵਾਂ ਅਤੇ ਸ਼ਖ਼ਸੀਅਤਾਂ ਨੂੰ ਰੂਬਰੂ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੀ ਰਵਾਇਤ ਅਨੁਸਾਰ ਪਿੰਡ ਦੀ ਸੱਥ ਵਿੱਚ ਇੱਕ ਸੱਭਿਆਚਾਰਕ ਅਖਾੜਾ ਵੀ ਫ਼ਿਲਮਾਇਆ ਜਾਵੇਗਾ। ਜਿਸ ਵਿੱਚ ਪਿੰਡ ਦੇ ਹੀ ਜੰਮਪਲ ਪ੍ਰਸਿੱਧ ਗਾਇਕ ਰਣਜੋਧ ਸਿੰਘ ਰੂਬਰੂ ਹੋਣਗੇ ਸ਼ੂਟਿੰਗ ਉਪਰੰਤ ਕੁਝ ਦਿਨਾਂ ਤੱਕ ਇਸ ਨੂੰ ਤੜਕਾ ਚੈਨਲ ਰਾਹੀਂ ਵਿਸ਼ਵ ਪੱਧਰ ਤੇ ਵਿਖਾਇਆ ਜਾਵੇਗਾ ।
Powered by Blogger.