ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ: ਅਨਮੋਲ ਬਰਾੜ


ਸ਼੍ਰੀ ਮੁਕਤਸਰ ਸਾਹਿਬ/ਮਲੋਟ (ਅਰੋੜਾ) ਮੇਲਾ ਕਮੇਟੀ ਪਿੰਡ ਤਰਖਾਣ ਵਾਲਾ ਵਿਖੇ 9ਵਾਂ ਕਬੱਡੀ ਟੂਰਨਾਂਮੈਂਟ ਕਰਵਾਇਆ ਗਿਆ। ਜਿਸ ਵਿੱਚ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਚਰਨ ਸਿੰਘ ਬਰਾੜ (ਸੋਥਾ) ਦੇ ਸਪੁੱਤਰ ਅਨਮੋਲ ਬਰਾੜ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕਰਦਿਆਂ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਖੇਡਾਂ ਜਿੱਥੇ ਖਿਡਾਰੀਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਦੀਆਂ ਹਨ। ਉਥੇ ਹੀ ਆਤਮ ਨਿਰਭਰ ਵੀ ਬਣਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਵਿੱਚ ਕਰਵਾਏ ਜਾ ਰਹੇ ਅਜਿਹੇ ਟੂਰਨਾਂਮੈਂਟ ਜਿੱਥੇ ਪਿੰਡਾਂ ‘ਚ ਆਪਸੀ ਸਾਂਝ ਵਧਾਉਂਦੇ ਹਨ, ਉੱਥੇ ਨੌਜਵਾਨਾਂ ਵਿੱਚ ਨਵਾਂ ਉਤਸ਼ਾਹ ਵੀ ਭਰਦੇ ਹਨ। ਇਸ ਮੌਕੇ ਹਰਬੰਸ ਗਰੀਬ, ਸੰਦੀਪ ਵਧਵਾ, ਸੋਨੂੰ ਖੇੜਾ, ਰਵੀ ਆਦਿ ਹਾਜ਼ਰ ਸਨ।
Powered by Blogger.