ਫਰੀਦਕੋਟ (ਗੋਰਾ ਸੰਧੂ) ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫ਼ਰੀਦਕੋਟ ਵਿਖੇ ਦਾਖਲ ਜਰਨੈਲ ਕੌਰ ਵਾਸੀ ਪਿੰਡ ਕੋਕਰੀ ਅਤੇ ਜਸਮੇਲ ਕੌਰ ਵਾਸੀ ਪਿੰਡ ਚੰਨੂੰ ਜੋ ਕਿ ਕਾਫ਼ੀ ਦਿਨਾਂ ਤੋਂ ਹਸਪਤਾਲ ਵਿਖੇ ਦਾਖਲ ਸਨ। ਜਿਨ੍ਹਾਂ ਦਾ ਕੈਂਸਰ ਦਾ ਇਲਾਜ ਚੱਲ ਰਿਹਾ ਹੈ। ਅੱਜ ਮਰੀਜ਼ ਦੇ ਗੰਭੀਰ ਹੋਣ ਕਾਰਨ ਮੌਕੇ ਤੇ ਖ਼ੂਨ ਦੀ ਤੁਰੰਤ ਲੋੜ ਪੈਣ ਤੇ ਜਗਰੂਪ ਸਿੰਘ ਵਾਈਸ ਪ੍ਰਧਾਨ ਲੈਬਾਰਟਰੀ ਟੈਕਨੀਸ਼ਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੂਨ ਦਾ ਪ੍ਰਬੰਧ ਕੀਤਾ ਗਿਆ। ਸ. ਬੇਅੰਤ ਸਿੰਘ ਸੰਧੂ ਪੰਜਾਬ ਪੁਲਿਸ, ਸ. ਬਲਦੇਵ ਸਿੰਘ ਏਐੱਸਆਈ ਅਤੇ ਪ੍ਰਭਜੀਤ ਸਿੰਘ ਵਿਰਕ ਨੇ ਮੌਕੇ ਤੇ ਖ਼ੂਨਦਾਨ ਕਰਕੇ ਮਰੀਜ਼ਾਂ ਦੀ ਜਾਨ ਬਚਾਈ। ਇਸ ਤੋਂ ਪਹਿਲਾਂ ਵੀ ਇਹ ਨੌਜਵਾਨ ਕਈ ਵਾਰ ਖੂਨਦਾਨ ਕਰ ਚੁੱਕੇ ਹਨ।