ਫਿਰੋਜ਼ਪੁਰ ਸੀਟ ਰਾਣਾ ਸੋਢੀ ਹੀ ਜਿਤਾ ਸਕਦੇ ਹਨ - ਸਵਰਨ ਸਿੰਘ


ਗੁਰੂ ਹਰ ਸਹਾਏ (ਗੋਰਾ ਸੰਧੂ) ਜਿਵੇਂ ਹੀ ਲੋਕ ਸਭਾ ਦੇ ਇਲੈਕਸ਼ਨ ਨੇੜੇ ਆ ਰਹੇ ਹਨ, ਵੱਖ ਵੱਖ ਪਾਰਟੀਆਂ ਦੇ ਨੁਮਾਇੰਦੇ ਟਿਕਟ ਦੀ ਦਾਅਵੇਦਾਰੀ ਲਈ ਹਰ ਤਰ੍ਹਾਂ ਦੇ ਹੀਲੇ ਵਰਤ ਰਹੇ ਹਨ। ਇਸ ਤਰ੍ਹਾਂ ਵੱਖ ਵੱਖ ਆਗੂ ਫ਼ਿਰੋਜ਼ਪੁਰ ਤੋਂ ਐਮ ਪੀ ਦੀ ਸੀਟ ਲਈ ਟਿਕਟ ਦੀ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਫ਼ਿਰੋਜ਼ਪੁਰ ਦੀ ਸੀਟ ਜੋ ਕਿ ਲੰਬੇ ਸਮੇਂ ਤੋਂ ਅਕਾਲੀ ਦਲ ਭਾਜਪਾ ਹੀ ਜਿੱਤਦੀ ਆ ਰਹੀ ਹੈ। ਗੁਰੂ ਹਰਸਹਾਏ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਜੋ ਕਿ ਫ਼ਿਰੋਜ਼ਪੁਰ ਜ਼ਿਲ੍ਹੇ ਵਿਚ ਆਪਣਾ ਚੰਗਾ ਅਸਰ ਰਸੂਖ ਰੱਖਦੇ ਹਨ ਅਤੇ ਉਹ ਗੁਰੂ ਹਰਸਹਾਏ ਵਿਧਾਨ ਸਭਾ ਤੋਂ ਲਗਾਤਾਰ ਚਾਰ ਵਾਰ ਵਿਧਾਇਕ ਬਣਦੇ ਆ ਰਹੇ ਹਨ। ਹੁਣ ਰਾਣਾ ਗੁਰਮੀਤ ਸਿੰਘ ਸੋਢੀ ਪੰਜਾਬ ਦੇ ਖੇਡ ਮੰਤਰੀ ਦੇ ਅਹੁਦੇ ਤੇ ਤਾਇਨਾਤ ਹਨ। ਫਿਰੋਜ਼ਪੁਰ ਤੋਂ ਸਭ ਤੋਂ ਵੱਧ ਮਜ਼ਬੂਤ ਕੈਂਡੀਡੇਟ ਰਾਣਾ ਸੋਢੀ ਹੀ ਹੋ ਸਕਦੇ ਹਨ ਜੋ ਕਿ ਬਹੁਤ ਵੱਡੇ ਫਰਕ ਨਾਲ ਐੱਮਪੀ ਦੀ ਸੀਟ ਕੱਢ ਸਕਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਵਰਨ ਸਿੰਘ ਮਿਸ਼ਰੀਵਾਲਾ ਸ਼ੋਸ਼ਲ ਮੀਡੀਆ ਚੇਅਰਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਵਿਸ਼ੇਸ਼ ਮਿਲਣੀ ਦੌਰਾਨ ਕਹੇ। ਉਨ੍ਹਾਂ ਨੇ ਗੁਰੂ ਹਰਸਹਾਏ ਵਿੱਚ ਰਾਣਾ ਸੋਢੀ ਵੱਲੋਂ ਕੀਤੇ ਕੰਮਾਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਕਿਸੇ ਵੀ ਪਿੰਡ ਨੂੰ ਗ੍ਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਨੇ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਲੰਬੇ ਸਮੇਂ ਤੋਂ ਹਾਰ ਦੀ ਇਸ ਸੀਟ ਨੂੰ ਰਾਣਾ ਸੋਢੀ ਦੀ ਝੋਲੀ ਪਾਇਆ ਜਾਵੇ ਤਾਂ ਜੋ ਇਹ ਸੀਟ ਵੱਡੇ ਫਰਕ ਨਾਲ ਜਿੱਤੀ ਜਾ ਸਕੇ।
Powered by Blogger.