ਰਾਹੁਲ ਗਾਂਧੀ ਹੀ ਹੋਣਗੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ : ਲਾਡੀ ਮਾਂਗਟਕੇਰ


ਸ਼੍ਰੀ ਮੁਕਤਸਰ ਸਾਹਿਬ (ਅਰੋੜਾ) ਲੋਕ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਜਿੱਤ ਕੇ ਸ਼੍ਰੀ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਬਣਾਵੇਗੀ, ਕਿਉਂਕਿ ਨੋਟਬੰਦੀ ਅਤੇ ਹੋਰ ਮਾੜੀਆਂ ਨੀਤੀਆਂ ਕਾਰਨ ਮੋਦੀ ਸਰਕਾਰ ਆਪਣਾ ਅਕਸ ਪੂਰੀ ਤਰ੍ਹਾਂ ਗਵਾ ਚੁੱਕੀ ਹੈ ਅਤੇ ਭਾਰਤ ਦੇ ਸੂਝਵਾਨ ਵਾਸੀ ਇਸ ਦਾ ਨਜ਼ਾਰਾ ਭਾਜਪਾ ਸਰਕਾਰ ਨੂੰ ਲੋਕ ਸਭਾ ਚੋਣਾਂ ਵਿੱਚ ਚਖਾ ਕੇ ਕਾਂਗਰਸ ਪਾਰਟੀ ਨੂੰ ਦੇਸ਼ ਦੀ ਸੱਤਾ ਵਿੱਚ ਕਾਬਜ਼ ਕਰਨਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਮਾਂਗਟਕੇਰ ਦੇ ਨਵ-ਨਿਯੁਕਤ ਸਰਪੰਚ ਸ. ਗੁਰਲਾਲ ਸਿੰਘ ਲਾਡੀ ਮਾਂਗਟਕੇਰ ਨੇ ਪਿੰਡ ਵਿੱਚ ਕਣਕ ਦੀ ਵੰਡ ਨੂੰ ਸ਼ੁਰੂ ਕਰਵਾਉਂਦਿਆਂ ਕੀਤਾ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਾਸੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਦੀ ਅਗਵਾਈ ਹੇਠ 13 ਦੀਆਂ 13 ਸੀਟਾਂ ਕਾਂਗਰਸ ਨੂੰ ਜਿਤਾ ਕੇ ਰਾਹੁਲ ਗਾਂਧੀ ਦੀ ਝੋਲੀ ਪਾਉਣਗੇ। ਇਸ ਮੌਕੇ ਉਹਨਾਂ ਨਾਲ ਬੱਬੂ ਮਾਂਗਟ, ਯਾਦ ਮਾਂਗਟ, ਸੇਵਕ ਬਰਾੜ, ਰਾਮ ਬਰਾੜ, ਕੁਲਦੀਪ ਸਰਾਂ, ਕਾਕੂ ਮਾਂਗਟ ਆਦਿ ਹਾਜ਼ਰ ਸਨ।
Powered by Blogger.