ਖੇਤਾਂ ‘ਚ ਲੱਗੇ ਟਰਾਂਸਫਾਰਮਰ ਚੋਰੀਮਲੋਟ (ਅਰੋੜਾ) ਬੀਤੀ ਰਾਤ ਪਿੰਡ ਸੌਂਕੇ ਵਿਖੇ ਕਿਸਾਨ ਅੰਗਰੇਜ਼ ਸਿੰਘ ਪੁੱਤਰ ਉਜਾਗਰ ਸਿੰਘ ਅਤੇ ਸ਼ਮਸ਼ੇਰ ਸਿੰਘ ਪੁੱਤਰ ਦਿਆਲ ਸਿੰਘ ਦੇ ਖੇਤਾਂ ਵਿੱਚ ਲੱਗੇ 3 ਟਰਾਂਸਫਾਰਮਰ ਚੋਰੀ ਹੋਏ ਜਾਣ ਦੀ ਖ਼ਬਰ ਹੈ। ਇਸ ਸਬੰਧੀ ਕਿਸਾਨ ਅੰਗਰੇਜ਼ ਸਿੰਘ, ਸ਼ਮਸ਼ੇਰ ਸਿੰਘ, ਜਰਨੈਲ ਸਿੰਘ, ਚੰਨਾਂ ਸਿੰਘ, ਜਗਸੀਰ ਸਿੰਘ ਆਦਿ ਨੇ ਦੱਸਿਆ ਕਿ ਇਹ ਟਰਾਂਸਫਾਰਮਰ ਚੋਰੀ ਕਰਨ ਦੀ ਘਟਨਾਂ ਪਹਿਲੀ ਵਾਰ ਵਾਪਰੀ ਹੈ। ਉਹਨਾਂ ਪੁਲਿਸ ਪ੍ਰਸ਼ਾਸਨ ਅਤੇ ਬਿਜਲੀ ਵਿਭਾਗ ਨੂੰ ਇਸ ਸਬੰਧੀ ਸਖ਼ਤ ਕਦਮ ਉਠਾਉਣ ਦੀ ਮੰਗ ਕਰਦਿਆਂ ਕਿਹਾ ਅਜਿਹੇ ਚੋਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ, ਤਾਂ ਜੋ ਅਜਿਹੀ ਘਟਨਾਂ ਮੁੜ ਤੋਂ ਨਾ ਵਾਪਰੇ।
Powered by Blogger.