ਪ੍ਰੋਗਰਾਮ ਦੇਸੀ ਪੰਜਾਬ ਦੀ ਸ਼ੂਟਿੰਗ ਹੋਈ


ਫਰੀਦਕੋਟ (ਗੋਰਾ ਸੰਧੂ) ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਰਸੜੀ ਵਿੱਚ ਜੋਸ਼ ਚੈਨਲ ਦੇ ਪ੍ਰੋਗਰਾਮ ਦੇਸੀ ਪੰਜਾਬ ਦੀ ਸ਼ੂਟਿੰਗ ਕੀਤੀ ਗਈ। ਜਿਸ ਵਿੱਚ ਪ੍ਰੋਗਰਾਮ ਦੇ ਐਂਕਰ ਗੁਰਨਾਮ ਗਾਮਾ ਸਿੱਧੂ ਵੱਲੋਂ ਪਿੰਡ ਵਾਸੀਆਂ ਨਾਲ ਵਿਚਾਰ ਚਰਚਾ ਖੂਬਸੂਰਤ ਵਿਅੰਗਾਂ ਰਾਹੀਂ ਕੀਤੀ ਗਈ। ਵਿਸ਼ੇਸ਼ ਤੌਰ ਤੇ ਪਿੰਡ ਦੀ ਸੱਥ ਵਿੱਚ ਪ੍ਰਸਿੱਧ ਗਾਇਕ ਰਣਜੋਧ ਸਿੰਘ ਜੋਧੀ ਆਪਣੇ ਗੀਤਾਂ ਨਾਲ ਗੀਤ ਸੰਗੀਤ ਲੈ ਕੇ ਪਿੰਡ ਵਾਸੀਆਂ ਦੇ ਰੂਬਰੂ ਹੋਏ ਅਤੇ ਪਿੰਡ ਵਾਸੀਆਂ ਲਈ ਸਾਰੇ ਪ੍ਰੋਗਰਾਮ ਦਾ ਭਰਪੂਰ ਮਨੋਰੰਜਨ ਕੀਤਾ। ਇਹ ਪ੍ਰੋਗਰਾਮ ਜਲਦੀ ਹੀ ਜੋਸ਼ ਚੈਨਲ ਤੇ ਦਿਖਾਇਆ ਜਾਵੇਗਾ।
Powered by Blogger.