ਪੰਜਾਬ ਸਰਕਾਰ ਵਿਸ਼ਵ ਪੱਧਰੀ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ- ਰਾਣਾ ਸੋਢੀ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਖਿਆ ਹੈ ਕਿ ਸੂਬਾ ਸਰਕਾਰ ਰਾਜ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਖੇਡ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇੱਥੇ ਇਨਡੋਰ ਸਟੇਡੀਅਮ ਦੀ 1.71 ਕਰੋੜ ਰੁਪਏ ਨਾਲ ਹੋਣ ਵਾਲੀ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਕਰਨ ਮੌਕੇ ਬੋਲਦਿਆਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਖਿਆ ਕਿ ਰਾਜ ਵਿੱਚ ਚੰਗੇ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ। ਇਸ ਤੋਂ ਬਿਨਾਂ ਸਰਕਾਰ ਵਲੋਂ ਕੋਚਾਂ ਦੀ ਕਮੀ ਦੂਰ ਕਰਨ ਲਈ ਕੋਚਾਂ ਦੀ ਭਰਤੀ ਵੀ ਜਲਦ ਕੀਤੀ ਜਾ ਰਹੀ ਹੈ। ਉਹਨਾਂ ਨੇ ਇਸ ਮੌਕੇ ਇੱਥੇ ਇਨਡੋਰ ਸਟੇਡੀਅਮ ਵਿੱਚ ਖੇਡਾਂ ਦੇ ਸਮਾਨ ਲਈ 38 ਲੱਖ ਰੁਪਏ ਹੋਰ ਦੇਣ ਦਾ ਵੀ ਐਲਾਣ ਕੀਤਾ। ਉਹਨਾਂ ਨੇ ਦੱਸਿਆਂ ਕਿ ਸ੍ਰੀ ਮੁਕਤਸਰ ਸਾਹਿਬ ਦੇ ਮੁੱਖ ਸਟੇਡੀਅਮ ਨੂੰ 'ਖੇਲੋ ਇੰਡੀਆ' ਪ੍ਰੋਜੈਕਟ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜਿਸ ਤਹਿਤ ਲੱਗਭਗ 7 ਕਰੋੜ ਰੁਪਏ ਭਾਰਤ ਸਰਕਾਰ ਤੋਂ ਪ੍ਰਾਪਤ ਹੋਣ ਦੀ ਆਸ ਹੈ। ਇਸ ਮੌਕੇ ਖੇਡ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਕਾਮਨ ਵੈਲਥ ਅਤੇ ਏਸੀਆਨ ਖੇਡਾਂ ਵਿੱਚ ਸੋਨ ਮੈਡਲ ਜਿੱਤਣ ਵਾਲਿਆਂ ਨੂੰ 25 ਲੱਖ ਰੁਪਏ ਦੀ ਬਜਾਏ 1 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ ਅਤੇ ਸਿਰਫ ਐਨਾਂ ਹੀ ਨਹੀਂ ਸਰਕਾਰ ਇਸ ਨੀਤੀ ਤਹਿਤ ਪਿਛਲੇ ਸਾਲ 18 ਕਰੋੜ ਰੁਪਏ ਖਿਡਾਰੀਆਂ ਨੂੰ ਇਨਾਮ ਵਜੋਂ ਵੰਡ ਵੀ ਚੁੱਕੀ ਹੈ। ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਆਖਿਆ ਕਿ ਖੇਡਾਂ ਰਾਹੀਂ ਅਸੀਂ ਤੰਦਰੁਸਤ ਪੰਜਾਬ ਦੀ ਸਿਰਜਣਾ ਦਾ ਯਤਨ ਕਰ ਰਹੇ ਹਾਂ। ਉਹਨਾਂ ਨੇ ਕਿਹਾ ਕਿ ਜਦ ਨੌਜਵਾਨ ਖੇਡਾਂ ਨਾਲ ਜੁੜਣਗੇ ਤਾਂ ਇਹ ਸਮਾਜਿਕ ਬਦਲਾਅ ਦਾ ਵੀ ਕਾਰਨ ਬਣਨਗੇ। ਉਹਨਾਂ ਨੇ ਕਿਹਾ ਕਿ ਸਰਕਾਰ ਵਲੋਂ ਖਿਡਾਰੀਆਂ ਲਈ ਨੌਕਰੀਆਂ ਵਿੱਚ 3 ਫੀਸਦੀ ਕੋਟਾ ਨਿਰਧਾਰਤ ਕੀਤਾ ਗਿਆ ਹੈ ਤਾਂ ਜੋ ਖਿਡਾਰੀਆਂ ਨੂੰ ਨੌਕਰੀਆਂ ਮਿਲ ਸਕਣ। ਇਸ ਤੋਂ ਪਹਿਲਾ ਬੋਲਦਿਆਂ ਸਾਬਕਾ ਵਿਧਾਇਕ ਮੈਡਮ ਕਰਨ ਕੌਰ ਬਰਾੜ ਨੇ ਆਖਿਆ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਵਧੀਆ ਖੇਡ ਸਹੂਲਤਾਂ ਮੁਹੱਈਆਂ ਕਰਵਾਈਆਂ ਜਾਣਗੀਆਂ। ਉਹਨਾਂ ਨੇ ਆਖਿਆ ਕਿ ਸੂਬਾ ਸਰਕਾਰ ਪੰਜਾਬ ਦੀ ਬਿਹਤਰੀ ਲਈ ਸਕੰਲਪਬੱਧ ਹੈ। ਇਸ ਮੌਕੇੇ ਕਰਨ ਕੌਰ ਬਰਾੜ, ਹਰਚਰਨ ਸਿੰਘ ਸੋਥਾ, ਭਾਈ ਹਰਨਿਰਪਾਲ ਸਿੰਘ ਕੁੱਕੂ, ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ, ਐਸ.ਐਸ.ਪੀ. ਸ.ਮਨਜੀਤ ਸਿੰਘ ਢੇਸੀ, ਕਾਰਜਕਾਰੀ ਇੰਜੀਨੀਅਰ ਸ੍ਰੀ ਸੰਜੇ ਮਹਾਜਨ, ਜ਼ਿਲਾ ਖੇਡ ਅਫਸਰ ਅਨਿੰਦਰਵੀਰ ਕੌਰ, ਗੁਰਸੰਤ ਸਿੰਘ ਬਰਾੜ, ਸਿਮਰਜੀਤ ਸਿੰਘ ਭੀਨਾ ਬਰਾੜ, ਜਗਜੀਤ ਸਿੰਘ ਹਨੀ ਫੱਤਣਵਾਲਾ, ਸਰਨਜੀਤ ਸਿੰਘ ਸੰਧੂ, ਗੁਰਲਾਲ ਸਿੰਘ ਲਾਡੀ, ਵਿਕੀ ਸਿੱਧੂ, ਗੁਰਮੀਤ ਸਿੰਘ ਬਰਾੜ, ਜੋਨੀ ਭੰਗੇਵਾਲਾ, ਹਰਬੰਸ ਸਿੰਘ, ਰਜਿੰਦਰ ਗੁਪਤਾ, ਭਿੰਦਰ ਸ਼ਰਮਾ, ਬਾਵਾ ਯਾਦਵਿੰਦਰ ਸਿੰਘ ਲਾਲੀ, ਬੰਟੀ ਗੋਇਲ, ਰਾਕੇਸ਼ ਗੁਪਤਾ, ਰਿੰਕੀ ਭੁੱਲਰ, ਗੌਰਵ ਦਾਬੜਾ,ਅਨਮੋਲ ਬਰਾੜ ਆਦਿ ਵੀ ਹਾਜ਼ਰ ਸਨ।
Powered by Blogger.