ਭੀਨਾ ਬਰਾੜ ਦੀ ਅਗਵਾਈ ‘ਚ ਹੋਇਆ ਕੈਬਨਿਟ ਮੰਤਰੀ ਰਾਣਾ ਸੋਢੀ ਦਾ ਸਵਾਗਤ


ਸ਼੍ਰੀ ਮੁਕਤਸਰ ਸਾਹਿਬ (ਅਰੋੜਾ) ਪੰਜਾਬ ਸਰਕਾਰ ਦੇ ਯੂਵਾ ਅਤੇ ਖੇਡ ਵਿਭਾਗ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਬੂੜਾ ਗੁੱਜਰ ਪਹੁੰਚੇ ਜਿੱਥੇ ਯੂਥ ਕਾਂਗਰਸ ਦੇ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਪ੍ਰਧਾਨ ਸਿਮਰਜੀਤ ਸਿੰਘ ਭੀਨਾ ਬਰਾੜ, ਮੈਂਬਰ ਜਿਲ੍ਹਾ ਪ੍ਰੀਸ਼ਦ ਦੀ ਅਗਵਾਈ ਹੇਠ ਯੂਥ ਵਰਕਰਾਂ ਅਤੇ ਆਗੂਆਂ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ. ਬਰਾੜ ਨੇ ਆਖਿਆ ਕਿ ਸਾਡੇ ਇਲਾਕੇ ਦੇ ਇਹ ਵਡਮੁੱਲੇ ਭਾਗ ਹਨ ਕਿ ਕੈਬਨਿਟ ਮੰਤਰੀ ਰਾਣਾ ਸੋਢੀ ਇਸ ਖੇਤਰ ਦਾ ਮਾਣ ਵਧਾਉਣ ਲਈ ਖੁਦ ਪਹੁੰਚੇ। ਇਸ ਮੌਕੇ ਪ੍ਰਭਜੋਤ ਸਿੰਘ ਜਵਾਹਰੇਵਾਲਾ, ਨਿਰਮਲ ਸਿੰਘ, ਚਰਨਦੀਪ ਮਾਨ, ਜੋਨੀ ਭੰਗੇਵਾਲਾ, ਭੁਪਿੰਦਰ ਸਿੰਘ ਸਰਪੰਚ ਵੰਗਲ, ਗੁਰਲਾਲ ਸਿੰਘ ਲਾਡੀ ਮਾਂਗਟਕੇਰ ਸਰਪੰਚ, ਰਮਨਦੀਪ ਡੋਹਕ ਸਰਪੰਚ, ਬਲਵਿੰਦਰ ਮੱੜ੍ਹਮੱਲੂ, ਪੁਸ਼ਪਿੰਦਰ ਜੰਡੋਕੇ, ਹਰਮੇਲ ਸਰਪੰਚ ਹਰਾਜ਼, ਪਰਮਜੀਤ ਸਿੰਘ ਸਰਪੰਚ ਚੱਕ ਬਾਜਾ ਮਡਾਹਰ, ਜਗਮੀਤ ਸਿੰਘ ਨੂਰਪੁਰ ਕ੍ਰਿਪਾਲ ਕੇ, ਸ਼ੇਰਬਾਜ ਭੁੱਲਰ, ਸੁਖਸ਼ੇਰ ਸਿੰਘ, ਨਿਰਮਲ ਗਿੱਲ, ਗੁਰਚਰਨ ਗਿੱਲ, ਰਵੀ ਬੁੜਾ ਗੁੱਜ਼ਰ, ਮਨੀਸ਼ ਦੁਆ, ਕੁਲਵਿੰਦਰ ਕੋਟਲੀ ਸੰਘਰ, ਚੰਨਾ ਕੋਟਲੀ ਸੰਘਰ, ਚਰਨਜੀਤ ਸੰਗਰਾਣਾ, ਮਲਕੀਤ ਸੋਹਣੇਵਾਲਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਹਾਜ਼ਰ ਸਨ।
Powered by Blogger.