ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਏ


ਸ਼੍ਰੀ ਮੁਕਤਸਰ ਸਾਹਿਬ (ਮਨਜੀਤ ਸਿੰਘ ਸਿੱਧੂ) ਅੱਜ ਸਰਬੱਤ ਦੇ ਭਲੇ ਲਈ ਸਥਾਨਕ ਬੱਸ ਸਟੈਂਡ ਵਿਖੇ ਸਮੂਹ ਬੱਸ ਅਪ੍ਰੇਟਰ, ਠੇਕੇਦਾਰ ਅਤੇ ਸਟਾਫ਼ ਵੱਲੋਂ ਰਖਾਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਵਾਏ ਗਏ। ਇਸ ਮੌਕੇ ਰਾਗੀ ਸਿੰਘਾਂ ਵੱਲੋਂ ਰਸ ਭਰੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਭੋਗ ਉਪਰੰਤ ਸਮੂਹ ਸੰਗਤ ਨੂੰ ਲੰਗਰ ਵਰਤਾਇਆ ਗਿਆ ਜਿਸ ਦੀ ਸੇਵਾ ਗੁਰਸਾਹਿਬ ਸਿੰਘ ਬਾਬਾ ਦਰਵੇਸ਼ ਬੱਸ, ਬੇਅੰਤ ਸਿੰਘ, ਬੂਟਾ ਸਿੰਘ, ਜੱਸਾ ਸਿੰਘ, ਪੰਮਾ ਸਿੰਘ, ਬਲਵਿੰਦਰ ਸਿੰਘ, ਲੱਖਾ ਸਿੰਘ ਆਦਿ ਵੱਲੋਂ ਕੀਤੀ ਗਈ।