ਚੌਂਕੀਦਾਰ ਦੀ ਦਲੇਰੀ ਨਾਲ ਦੁਕਾਨ 'ਚੋਂ ਚੋਰੀ ਹੋਣ ਤੋਂ ਬਚਾਅ


ਸ੍ਰੀ ਮੁਕਤਸਰ ਸਾਹਿਬ (ਯਾਦਵ) ਸ਼ਹਿਰ ਦੇ ਘਾਹ ਮੰਡੀ ਚੌਂਕ 'ਚ ਬੀਤੇ ਸ਼ਨੀਵਾਰ ਦੀ ਰਾਤ ਨੂੰ ਚੌਂਕੀਦਾਰ ਦੀ ਦਲੇਰੀ ਨਾਲ ਇੱਕ ਮੋਬਾਇਲ ਦੀ ਦੁਕਾਨ 'ਚ ਚੋਰੀ ਦੀ ਨੀਅਤ ਨਾਲ ਵੜ੍ਹ ਚੋਰ ਭੱਜ ਖੜੇ ਹੋਏ। ਜਿਸ ਕਾਰਨ ਚੋਰੀ ਤੋਂ ਬਚਾਅ ਹੋ ਗਿਆ। ਸ਼ਹਿਰ ਦੇ ਘਾਹ ਮੰਡੀ ਚੌਂਕ 'ਚ ਸਥਿਤ ਜਸਵਿੰਦਰ ਟੈਲੀਕਾੱਮ ਦੀ ਦੁਕਾਨ 'ਤੇ ਸ਼ਨੀਵਾਰ ਦੀ ਰਾਤ ਕਰੀਬ ਦਸ ਵਜੇ ਚੋਰਾਂ ਨੇ ਛੱਤ 'ਚ ਪਾੜ ਲਗਾ ਲਿਆ। ਜਿਸਦੇ ਬਾਅਦ ਉਹ ਦੁਕਾਨ 'ਚ ਦਾਖ਼ਲ ਹੋ ਗਏ। ਉਥੇ ਕੋਲ ਹੀ ਗੁਰੂ ਕ੍ਰਿਪਾ ਸਕਿਊਰਟੀ ਸਰਵਿਸ ਦਾ ਚੌਂਕੀਦਾਰ ਬਲਵੀਰ ਸਿੰਘ ਵੀ ਆਪਣੀ ਡਿਊਟੀ ਦੇ ਰਿਹਾ ਸੀ। ਉਸਨੇ ਦੁਕਾਨ 'ਚ ਖੜਕਾ ਸੁਣਿਆ ਤਾਂ ਉਸਨੇ ਤੁਰੰਤ ਹੀ ਬਾਹਰ ਤੋਂ ਦੁਕਾਨਦਾਰ ਦਾ ਨੰਬਰ ਦੇਖ ਕੇ ਉਸਨੂੰ ਸੂਚਨਾ ਦੇ ਦਿੱਤੀ। ਜਿਸਦੇ ਬਾਅਦ ਉਹ ਖੁੱਦ ਵੀ ਦੁਕਾਨ ਦੇ ਕੋਲ ਗਿਆ ਅਤੇ ਉਸਨੇ ਰੌਲਾ ਪਾਇਆ। ਜਿਸਦੇ ਬਾਅਦ ਚੋਰ ਦੁਕਾਨ 'ਚੋਂ ਨਿਕਲ ਕੇ ਭੱਜ ਨਿਕਲੇ। ਜਿਸ ਨਾਲ ਦੁਕਾਨ 'ਚ ਚੋਰੀ ਹੋਣ ਤੋਂ ਬਚਾਅ ਹੋ ਗਿਆ। ਬਲਵੀਰ ਸਿੰਘ ਨੇ ਦੱਸਿਆ ਕਿ ਉਸਨੇ ਤਾਂ ਸੁਰੱਖਿਆ ਕਰਨੀ ਹੈ। ਹਾਲਾਂਕਿ ਇਸ ਦੁਕਾਨਦਾਰ ਨੇ ਸਕਿਊਰਟੀ ਲੈਣ ਤੋਂ ਇਨਕਾਰ ਕੀਤਾ ਹੋਇਆ ਹੈ। ਪਰ ਉਹ ਫਿਰ ਵੀ ਆਪਣੀ ਡਿਊਟੀ ਕਰ ਰਹੇ ਹਨ।
Powered by Blogger.