'ਇਕੋ ਐਂਡ ਗੋ ਗ੍ਰੀਨ ਕਲੱਬ' ਵੱਲੋਂ 'ਗਲੋਬਲ ਰਿਸਾਈਕਲਿੰਗ ਡੇ' ਮਨਾਇਆ


ਸ੍ਰੀ ਮੁਕਤਸਰ ਸਾਹਿਬ (ਮਨਜੀਤ ਸਿੱਧੂ) ਗੁਰੂ ਨਾਨਕ ਕਾਲਜ ਫ਼ਾਰ ਗਰਲਜ਼ ਸ੍ਰੀ ਮੁਕਤਸਰ ਸਾਹਿਬ ਵਿਖੇ ਕਾਲਜ ਪ੍ਰਿੰਸੀਪਲ ਡਾ. ਤੇਜਿੰਦਰ ਕੌਰ ਧਾਲੀਵਾਲ ਦੀ ਪ੍ਰਧਾਨਗੀ ਹੇਠ 'ਇਕੋ ਐਂਡ ਗੋ ਗ੍ਰੀਨ ਕਲੱਬ' ਵੱਲੋਂ 'ਗਲੋਬਲ ਰਿਸਾਈਕਲਿੰਗ ਡੇ' ਮਨਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ• ਕੇ ਹਿੱਸਾ ਲਿਆ। ਇਸ ਮੌਕੇ ਗਲੋਬਲ ਰਿਸਾਈਕਲਿੰਗ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਖ-ਵੱਖ ਮੁਕਾਬਲੇ ਪੋਸਟਰ ਮੇਕਿੰਗ, ਬੈਸਟ ਆਉਟ ਆਫ਼ ਵੈਸਟ ਪ੍ਰਦਰਸ਼ਨੀ ਅਤੇ ਕੁਇਜ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਪੋਸਟਰ ਮੇਕਿੰਗ ਮੁਕਾਬਲਿਆਂ ਵਿਚੋਂ ਪਹਿਲਾ ਵਿਦਿਆਰਥਣ ਮਨਦੀਪ ਕੌਰ, ਦੂਜਾ ਲਵਪ੍ਰੀਤ ਕੌਰ, ਤੀਜਾ ਸਥਾਨ ਪਰਮਪ੍ਰੀਤ ਜੋਸ਼ੀ ਨੇ ਹਾਸਲ ਕੀਤਾ। ਬੈਸਟ ਆਉਟ ਆਫ ਵੇਸਟ ਪ੍ਰਦਰਸ਼ਨੀ ਵਿਚੋਂ ਪਹਿਲਾ ਮਨਪ੍ਰੀਤ ਕੌਰ ਤੇ ਪ੍ਰਿਯੰਕਾ, ਲਵਪ੍ਰੀਤ ਕੌਰ ਤੇ ਜਸਮਨ ਨੇ ਦੂਜਾ ਅਤੇ ਤੀਜਾ ਸਥਾਨ ਅਰਸ਼ਦੀਪ ਕੌਰ ਤੇ ਸਿੰਮੀ ਕੌਰ ਨੇ ਪ੍ਰਾਪਤ ਕੀਤਾ। ਕੁਇਜ ਮੁਕਾਬਲਿਆਂ ਵਿਚੋਂ ਪਹਿਲਾ ਸਥਾਨ ਮੀਨਕਾਸ਼ੀ, ਨਵਜੋਤ ਕੌਰ ਤੇ ਅਨਮੋਲਦੀਪ ਕੌਰ ਨੇ ਪ੍ਰਾਪਤ ਕੀਤਾ। ਇਸ ਮੌਕੇ ਇਕੋ ਐਂਡ ਗੋ ਗ੍ਰੀਨ ਕਲੱਬ ਦੇ ਇੰਚਾਰਜ ਡਾ. ਸੁਖਵਿੰਦਰ ਕੌਰ ਨੇ ਰਿਸਾਈਕਲਿੰਗ ਦੀ ਮਹੱਤਤਾ ਬਾਰੇ ਦੱਸਿਆ ਕਿ ਕਿਸ ਤਰੀਕੇ ਨਾਲ ਇਸ ਨੂੰ ਦੁਨੀਆਂ ਦੇ ਸੱਤਵੇ ਸਾਧਨ ਦੇ ਤੌਰ 'ਤੇ ਕਿਸ ਤਰ•ਾਂ ਇਸਤੇਮਾਲ ਕੀਤਾ ਜਾ ਸਕਦਾ ਹੈ। ਉਨ•ਾਂ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਨ•ਾਂ ਮੁਕਾਬਲਿਆਂ ਵਿੱਚ ਜੱਜ ਦੀ ਭੂਮਿਕਾ ਡਾ. ਨੀਨਾ ਮਹਿਤਾ ਤੇ ਮਿਸਿਜ ਸ਼ਹਿਨਾਜ ਧਾਲੀਵਾਲ ਨੇ ਬਾਖੂਬੀ ਨਿਭਾਈ। ਜੇਤੂ ਵਿਦਿਆਰਥੀਆਂ ਨੂੰ ਪੀਆਰਓ ਮੈਡਮ ਨਵਜੋਤ ਕੌਰ ਨੇ ਇਨਾਮ ਵੰਡ ਕੇ ਸਨਮਾਨਿਤ ਕੀਤਾ। ਪੀਆਰਓ ਮੈਡਮ ਨੇ ਵਾਤਾਵਾਰਣ ਨੂੰ ਸਾਫ ਸੁਥਰਾ ਰੱਖਣ ਲਈ ਰਿਸਾਈਕਲਿੰਗ ਦੀ ਮਹੱਤਤਾ ਬਾਰੇ ਦੱਸਿਆ। ਪ੍ਰੋਗਰਾਮ ਦੇ ਸੰਚਾਲਨ ਵਿੱਚ ਡਾ. ਮਨਦੀਪ ਕੌਰ ਢਿੱਲੋ, ਮੈਡਮ ਸਤਬੀਰ ਕੌਰ, ਡਾ. ਨਵਪ੍ਰੀਤ ਕੌਰ ਨੇ ਆਪਣਾ ਯੋਗਦਾਨ ਦਿੱਤਾ।
Powered by Blogger.