ਜਿਲਾ ਚੋਣ ਅਫਸਰ ਵੱਲੋਂ ਸ਼ਿਕਾਇਤ ਨਿਗਰਾਨ ਸੈੱਲ ਤੇ ਅੇੈਮਸੀਐਮਸੀ ਦੇ ਕੰਮਕਾਜ ਦਾ ਜਾਇਜ਼ਾ


ਸ੍ਰੀ ਮੁਕਤਸਰ ਸਾਹਿਬ (ਅਰੋੜਾ/ਮਨਜੀਤ ਸਿੱਧੂ) ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਜਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਅੇੈਮ ਕੇ ਅਰਵਿੰਦ ਕੁਮਾਰ ਨੇ ਸ਼ਿਕਾਇਤ ਨਿਗਰਾਨ ਸੈੱਲ ਤੇ ਐਮਸੀਐਮਸੀ (ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ) ਦੇ ਕੰਮਕਾਜ ਦਾ ਜਾਇਜ਼ਾ ਲਿਆ। ਇਸ ਮੌਕੇ ਉਨਾਂ ਨਾਲ ਜ਼ਿਲਾ ਪੁਲੀਸ ਮੁਖੀ ਮਨਜੀਤ ਸਿੰਘ ਢੇਸੀ ਵੀ ਮੌਜੂਦ ਸਨ। ਜ਼ਿਲਾ ਚੋਣ ਅਫਸਰ ਨੇ ਪਹਿਲਾਂ ਸ਼ਿਕਾਇਤ ਸੈੱਲ ਦਾ ਨਿਰੀਖਣ ਕੀਤਾ। ਉਨਾਂ ਸੀ ਵਿਜਿਲ ਮੋਬਾਈਲ ਐਪ ’ਤੇ ਆਉਣ ਵਾਲੀਆਂ ਸ਼ਿਕਾਇਤਾਂ ਤੇ ਉਨਾਂ ਦੇ ਨਿਬੇੜੇ ਬਾਰੇ ਸਬੰਧਤ ਸਟਾਫ ਤੋਂ ਵੇਰਵੇ ਲਏ। ਉਨਾਂ ਸਬੰਧਤ ਟੀਮ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿੳੂਟੀ ਪੂਰੀ ਜਿੰਮੇਵਾਰੀ ਨਾਲ ਨਿਭਾਵੇ ਤੇ ਕਿਸੇ ਵੀ ਤਰਾਂ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮਗਰੋਂ ਉਨਾਂ ਮੀਡੀਆ ਸਰਟੀਫਿਕੇਸ਼ਨ ਤੇ ਮਾਨੀਟਰਿੰਗ ਕਮੇਟੀ ਦੇ ਕੰਮਕਾਜ ਦਾ ਜਾਇਜ਼ਾ ਲਿਆ। ਐਮਸੀਐਮਸੀ ਟੀਮ ਨੇ ਜਿਲਾ ਚੋਫਸਰ ਨੂੰ ਦੱਸਿਆ ਕਿ ਸਾਰੇ ਲੋਕਲ ਤੇ ਰਿਜਨਲ ਚੈਨਲਾਂ ਉਤੇ ਪ੍ਰਸਾਰਿਤ ਹੋਣ ਵਾਲੀਆਂ ਖਬਰਾਂ ਤੇ ਵਿਗਿਆਪਨਾਂ ਅਤੇ ਪਿ੍ਰੰਟ ਮੀਡੀਆ ਉਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਅਜੇ ਤੱਕ ਮੁੱਲ ਦੀ ਖਬਰ ਲਵਾਉਣ ਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਟੀਮ ਨੇ ਦੱਸਿਆ ਕਿ ਸੋਸ਼ਲ ਮੀਡੀਆ ਮਾਹਿਰ ਵੱਲੋਂ ਸੋਸ਼ਲ ਮੀਡੀਆ ਉਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੋਈ ਵੀ ਮਾਮਲਾ ਫੌਰੀ ਜਿਲਾ ਚੋਣ ਦਫਤਰ ਦੇ ਧਿਆਨ ਵਿਚ ਲਿਆਂਦਾ ਜਾ ਸਕੇੇ। ਇਸ ਮਗਰੋਂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਜਿਲਾ ਚੋਣ ਅਫਸਰ ਨੇ ਦੱਸਿਆ ਕਿ ਜਿਲੇ ਵਿਚ ਪੁਲੀਸ ਤੇ ਪ੍ਰਸ਼ਾਸਨ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਉਨਾਂ ਦੱਸਿਆ ਕਿ ਚੋਣਾਂ ਸਬੰਧੀ ਕਿਸੇ ਵੀ ਤਰਾਂ ਦੀ ਸ਼ਿਕਾਇਤ ਲਈ ਟੌਲ ਫ੍ਰੀ ਨੰਬਰ 1950, ਸੀ ਵਿਜਿਲ ਅੇੈਪ ਤੇ ਸਮਾਧਾਨ ਪੋਰਟਲ ਹੈ। ਉਨਾਂ ਦੱਸਿਆ ਕਿ ਸੀ ਵਿਜਿਲ ਐਪ ਉਤੇ ਤਿੰਨ ਸ਼ਿਕਾਇਤਾਂ ਆਈਆਂ ਸਨ, ਜਿਨਾਂ ਦਾ ਨਿਬੇੜਾ ਸਮੇਂ ’ਤੇ ਕਰ ਦਿੱਤਾ ਗਿਆ। ਇਸ ਮੌਕੇ ਸ੍ਰੀ ਢੇਸੀ ਨੇ ਕਿਹਾ ਕਿ ਪਿਛਲੇ ਦਿਨੀ 148 ਲੀਟਰ ਨਾਜਾਂਿੲਜ਼ ਸ਼ਰਾਬ, 8.504 ਕਿਲੋ ਪੋਸਤ, 2710 ਨਸ਼ੀਲੀਆਂ ਗੋਲੀਆਂ ਫੜੀਆਂ ਹਨ। ਇਸ ਤੋਂ ਬਿਨਾਂ ਕੱਲ 17 ਲੱਖ ਰੁਪਏ ਤੇ 30 ਕਿਲੋ ਅਫੀਮ ਦੀ ਵੱਡੀ ਰਿਕਵਰੀ ਹੋਈ ਹੈ। ਉਨਾਂ ਦੱਸਿਆ ਕਿ ਪੁਲੀਸ ਟੀਮਾਂ ਪੂਰੀ ਤਨਦੇਹੀ ਨਾਲ ਡਿੳੂਟੀ ਕਰ ਰਹੀਆਂ ਹਨ।
Powered by Blogger.