ਧਨ ਬਲ ਦੀ ਵਰਤੋਂ ਪੱਖੋਂ ਸੰਵੇਦਨਸ਼ੀਲ ਖੇਤਰਾਂ ਦੀ ਪਹਿਚਾਣ ਹੋਵੇਗੀ


ਮਲੋਟ/ਸ੍ਰੀ ਮੁਕਤਸਰ ਸਾਹਿਬ (ਅਰੋੜਾ) ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਲੋਟ ਵਿਧਾਨ ਸਭਾ ਹਲਕੇ ਅਧੀਨ ਚੋਣਾਂ ਦੌਰਾਨ ਧਨ ਅਤੇ ਬਲ ਦੀ ਵਰਤੋਂ ਪੱਖੋਂ ਸੰਵੇਦਨਸ਼ੀਲ ਖੇਤਰਾਂ ਦੀ ਪਹਿਚਾਣ ਕਰਨ ਲਈ ਸੈਕਟਰ ਅਫ਼ਸਰਾਂ ਨਾਲ ਅੱਜ ਸਹਾਇਕ ਰਿਟਰਨਿੰਗ ਅਫ਼ਸਰ ਕਮ ਐਸ.ਡੀ.ਐਮ. ਸ: ਗੋਪਾਲ ਸਿੰਘ ਨੇ ਇਕ ਬੈਠਕ ਕੀਤੀ। ਇਸ ਮੌਕੇ ਸ: ਗੋਪਾਲ ਸਿੰਘ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਅਜਿਹੇ ਖੇਤਰਾਂ ਦੀ ਪਹਿਚਾਣ ਲਈ ਕਈ ਮਾਪਦੰਡ ਤੈਅ ਕੀਤੇ ਗਏ ਹਨ। ਇਸਦਾ ਉਦੇਸ਼ ਹੈ ਕਿ ਅਜਿਹੇ ਸੰਵੇਦਨਸ਼ੀਲ ਖੇਤਰਾਂ ਦੀ ਪਹਿਲਾਂ ਹੀ ਪਹਿਚਾਣ ਹੋ ਜਾਵੇ ਤਾਂ ਜੋ ਅਜਿਹੇ ਮਾੜੇ ਅਨਸ਼ਰਾਂ ਨੂੰ ਨੱਥ ਪਾਈ ਜਾ ਸਕੇ ਅਤੇ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੋਣਾਂ ਦੌਰਾਨ ਕੋਈ ਵੀ ਵਿਅਕਤੀ ਜਾਂ ਸਮੂਹ ਕਿਸੇ ਵੀ ਵੋਟਰ ਜਾਂ ਵੋਟਰਾਂ ਦੇ ਸਮੂਹ ਨੂੰ ਧਨ ਜਾਂ ਬਲ ਨਾਲ ਪ੍ਰਭਾਵਿਤ ਨਾ ਕਰ ਸਕੇ ਅਤੇ ਵੋਟਰ ਆਪਣੀ ਮਰਜੀ ਨਾਲ ਬਿਨਾਂ ਕਿਸੇ ਡਰ, ਭੈਅ ਜਾਂ ਲਾਲਚ ਦੇ ਮਤਦਾਨ ਕਰ ਸਕਨ। ਇਸ ਮੌਕੇ ਇਕਬਾਲ ਸਿੰਘ ਐਸ.ਪੀ. ਮਲੋਟ, ਤਹਿਸੀਲਦਾਰ ਸ: ਬਲਕਰਨ ਸਿੰਘ ਵੀ ਹਾਜਰ ਸਨ।
Powered by Blogger.