ਸਾਂਝ ਕੇਂਦਰ ਦੇ ਮੁਲਾਜ਼ਮਾਂ ਨੇ ਵੋਟ ਪਾਉਣ ਦਾ ਸੰਕਲਪ ਲਿਆ; ਸਵੀਪ ਟੀਮ ਵੱਲੋਂ ਸੈਮੀਨਾਰ


ਸ੍ਰੀ ਮੁਕਤਸਰ ਸਾਹਿਬ(ਏ.ਐਸ.ਸ਼ਾਂਤ) ਸ੍ਰੀ ਐਮ.ਕੇ ਅਰਾਵਿੰਦ ਕੁਮਾਰ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀਮਤੀ ਮਨਛਿੰਦਰ ਕੌਰ ਜ਼ਿਲ ਾ ਸਵੀਪ ਨੋਡਲ ਅਫਸਰ ਕਮ ਉਪ ਜ਼ਿਲਾ ਸਿੱਖਿਆ ਅਫਸਰ ਤੇ ਸ੍ਰੀ ਰਾਜ ਕੁਮਾਰ ਜ਼ਿਲਾ ਸਵੀਪ ਕੋਆਰਡੀਨੇਟਰ ਦੀ ਅਗਵਾਈ ਹੇਠ ਸਵੀਪ ਅਧੀਨ ਇਕ ਵੋਟਰ ਜਾਗਰੂਕਤਾ ਸੈਮੀਨਾਰ ਸਾਂਝ ਕੇਂਦਰ ਵਿਚ ਲਾਇਆ ਗਿਆ। ਇਸ ਪ੍ਰੋਗਰਾਮ ਵਿੱਚ ਰਾਜ ਕੁਮਾਰ ਨੇ ਸਾਂਝ ਕੇਂਦਰ ਦੇ ਸਾਰੇ ਵਰਕਰਾਂ ਤੇ ਹੋਰ ਮੌਜੂਦ ਵਿਅਕਤੀਆਂ ਨੂੰ ਲੋਕ ਸਭਾ ਚੋਣਾਂ ਬਾਰੇ ਤੇ ਵੋਟਾਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਉਨਾਂ ਸਾਰੇ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਹਰ ਇਕ ਨਾਗਰਿਕ ਆਪਣੀ ਵੋਟ ਦਾ ਸਹੀ-ਸਹੀ ਇਸਤੇਮਾਲ ਕਰੇ। ਉਨਾਂ ਕਿਹਾ ਕਿ ਬਿਨਾਂ ਕਿਸੇ ਡਰ, ਦਬਾਅ ਤੇ ਲਾਲਚ ਤੋਂ ਬਗੈਰ ਹੀ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਇਸ ਮੌਕੇ ਏਐਸਆਈ ਸ. ਗੁਰਜੰਟ ਸਿੰਘ ਤੇ ਏਐਸਆਈ ਕਾਸਮ ਅਲੀ ਨੇ ਸੜਕ ਸੁਰੱਖਿਆ, ਟ੍ਰੈਫਿਕ ਨਿਯਮਾਂ ਅਤੇ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਅੰਤ ਵਿੱਚ ਹਾਜ਼ਰੀਨ ਨੇ ਵੋਟ ਦੇ ਇਸਤੇਮਾਲ ਦਾ ਸਾਂਝੇ ਤੌਰ ’ਤੇ ਸੰਕਲਪ ਲਿਆ । ਇਸ ਸੈਮੀਨਾਰ ਵਿੱਚ ਸਵੀਪ ਟੀਮ ਮਂੈਂਬਰ ਰਮਨਦੀਪ ਸਿੰਘ (ਕੰਪਿਊਟਰ ਫੈਕਲਟੀ) ਤੇ ਪੁਲੀਸ ਵਿਭਾਗ ’ਚੋਂ ਨਾਇਬ ਸਿੰਘ ਵੀ ਹਾਜ਼ਰ ਸਨ।
Powered by Blogger.