ਅਕਾਲੀ ਦਲ ਨੇ ਮਨਾਇਆ ਵਿਸ਼ਵਾਸ਼ਘਾਤ ਦਿਵਸ


ਸ੍ਰੀ ਮੁਕਤਸਰ ਸਾਹਿਬ (ਅਰੋੜਾ/ਯਾਦਵ) ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾ ਕੀਤੇ ਹੋਏ ਵਾਅਦੇ ਦੋ ਸਾਲ ਬੀਤ ਜਾਣ 'ਤੇ ਵੀ ਪੂਰੇ ਨਾ ਕਰਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਨੀਵਾਰ ਨੂੰ ਵਿਸ਼ਵਾਸ਼ਘਾਤ ਦਿਵਸ ਮਨਾਇਆ ਗਿਆ। ਇਸ ਦੌਰਾਨ ਅਕਾਲੀ ਵਰਕਰਾਂ ਨੇ ਹਲਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੀ ਅਗਵਾਈ 'ਚ ਕੋਟਕਪੂਰਾ ਚੌਂਕ 'ਚ ਪ੍ਰਦਰਸ਼ਨ ਕੀਤਾ। ਜਿਸ ਦੌਰਾਨ ਉਹਨਾਂ ਨੇ ਸੂਬਾ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ। ਇਸ ਤੋਂ ਪਹਿਲਾ ਵੱਡੀ ਗਿਣਤੀ 'ਚ ਵਰਕਰ ਭਾਈ ਮਹਾਂ ਸਿੰਘ ਦੀਵਾਨ ਹਾਲ 'ਚ ਇਕੱਠੇ ਹੋਏ। ਜਿਥੋਂ ਉਹ ਰੋਸ ਮਾਰਚ ਕਰਦੇ ਹੋਏ ਕੋਟਕਪੂਰਾ ਚੌਂਕ 'ਚ ਪਹੁੰਚੇ ਜਿਥੇ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਦੇ ਖਿਲਾਫ਼ ਪ੍ਰਦਰਸ਼ਨ ਕੀਤਾ। ਇਸ ਦੌਰਾਨ ਰੋਜ਼ੀ ਬਰਕੰਦੀ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਦੋ ਸਾਲ ਬੀਤ ਜਾਣ 'ਤੇ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ। ਜਿਸ ਕਾਰਨ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ। ਕਾਂਗਰਸ ਨੇ ਲੋਕਾਂ ਨੂੰ ਪਹਿਲਾ ਫਸਲਾਂ ਦਾ ਬੀਮਾ ਕਰਨ, ਸਮਾਰਟ ਫੋਨ, ਘਰ ਘਰ ਨੌਕਰੀ ਦੇਣ ਸਮੇਤ ਹੋਰ ਵਾਅਦੇ ਕੀਤੇ ਸਨ। ਪਰ ਇਹਨਾਂ 'ਚੋਂ ਇੱਕ ਵੀ ਪੂਰਾ ਨਹੀਂ ਕੀਤਾ ਹੈ। ਇਥੋਂ ਤੱਕ ਕਿ ਕਰਜ ਮੁਆਫ਼ ਤੱਕ ਨਹੀਂ ਕਰ ਸਕੇ ਹਨ। ਇਸ ਸਰਕਾਰ ਨੇ ਲੋਕਾਂ ਦੇ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਦਾ ਦਿਨ ਵਿਸ਼ਵਾਸ਼ਘਾਤ ਦਿਵਸ ਦੇ ਤੌਰ 'ਤੇ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮਨਜਿੰਦਰ ਸਿੰਘ ਬਿੱਟੂ, ਹਰਪਾਲ ਸਿੰਘ ਬੇਦੀ, ਕੁਲਦੀਪ ਭੰਗੇਵਾਲਾ, ਤਰਸੇਮ ਗੋਇਲ, ਜਗਦੇਵ ਕਾਨਿਆਂਵਾਲੀ, ਨਿਰਮਲ ਸਿੰਘ ਸੰਗੂਧੌਣ, ਹਰਦੀਪ ਸਿੰਘ, ਜਗਵੰਤ ਸਿੰਘ, ਕੁਲਵੰਤ ਸਿੰਘ ਕਾਲਾ, ਗੁਰਵੀਰ ਸਿੰਘ ਕਾਕੂ ਸੀਰਵਾਲੀ ਸਮੇਤ ਹੋਰ ਵੀ ਮੌਜ਼ੂਦ ਸਨ।
Powered by Blogger.