ਸਫੈਦਿਆਂ ਵਾਲੀ ਬਸਤੀ ਦੇ ਲੋਕਾਂ ਨੇ ਹਨੀ ਫੱਤਣਵਾਲਾ ਦਾ ਸਾਥ ਦੇਣ ਦਾ ਲਿਆ ਪ੍ਰਣ


ਲੋਕ ਸੂਬਾ ਸਰਕਾਰ ਦੀਆਂ ਨੀਤੀਆਂ ਤੋਂ ਬੇਹੱਦ ਖੁਸ਼ : ਹਨੀ ਫੱਤਣਵਾਲਾ

ਸ੍ਰੀ ਮੁਕਤਸਰ ਸਾਹਿਬ (ਅਰੋੜਾ) ਸੂਬੇ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਤੋਂ ਬੇਹੱਦ ਖੁਸ਼ ਹਨ ਅਤੇ ਸੂਬਾ ਸਰਕਾਰ ਵੱਲੋਂ ਲੋਕ ਹਿੱਤਾਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਘਰ-ਘਰ ਪਹੁੰਚਾਇਆ ਜਾ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਫੱਤਣਵਾਲਾ ਨੇ ਸ਼ਹਿਰ ਦੇ ਗੋਨਿਆਣਾ ਰੋਡ ਸਥਿਤ ਸਫੈਦਿਆਂ ਵਾਲੀ ਬਸਤੀ ਵਿਖੇ 34 ਪਰਿਵਾਰਾਂ ਨੂੰ ਕਾਂਗਰਸ ਪਾਰਟੀ 'ਚ ਸ਼ਾਮਲ ਕਰਨ ਸਮੇਂ ਕੀਤਾ। ਇਸ ਮੌਕੇ ਹਨੀ ਫੱਤਣਵਾਲਾ ਨੇ ਕਿਹਾ ਕਿ ਲੋਕਾਂ 'ਚ ਕਾਂਗਰਸ ਪਾਰਟੀ ਪ੍ਰਤੀ ਉਤਸ਼ਾਹ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ ਲੋਕ ਇਸ ਪਾਰਟੀ ਨੂੰ ਦਿਲੋਂ ਪਿਆਰ ਕਰਦੇ ਹਨ। ਇਸ ਮੌਕੇ ਸ਼ਾਮਲ ਹੋਏ ਪਰਿਵਾਰਾਂ ਨੂੰ ਹਨੀ ਫੱਤਣਵਾਲਾ ਨੇ ਵਿਸ਼ਵਾਸ਼ ਦਿਵਾਇਆ ਕਿ ਕਾਂਗਰਸ ਪਾਰਟੀ ਗਰੀਬਾਂ ਦੀ ਪਾਰਟੀ ਹੈ ਤੇ ਉਹ ਖੁੱਦ ਵੀ ਤੁਹਾਡੇ ਕੰਮ ਕਰਵਾਉਂਦੇ ਰਹਿਣਗੇ ਅਤੇ ਉਹ ਆਪਣੇ ਕਿਸੇ ਵੀ ਨਿੱਜੀ ਕੰਮ ਲਈ ਉਹਨਾਂ ਨੂੰ ਕਿਸੇ ਸਮੇਂ ਵੀ ਮਿਲ ਸਕਦੇ ਹਨ। ਇਸ ਮੌਕੇ ਸ਼ਾਮਲ ਪਰਿਵਾਰਾਂ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਹਮੇਸ਼ਾ ਹਨੀ ਫੱਤਣਵਾਲਾ ਦਾ ਸਾਥ ਦੇਣਗੇ ਅਤੇ ਕਿਸੇ ਹੋਰ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ। ਇਸ ਸਮੇਂ ਮੀਤ ਸਿੰਘ, ਮੰਗਲ, ਰਾਣਾ, ਬੰਤਾ, ਸੇਵਕ, ਕਾਲਾ, ਸੇਵਾ, ਮੀਆ, ਜਿੰਦਾ, ਰਮੇਸ਼, ਮਨਜੀਤ, ਸਾਬੀ ਸਿੰਘ, ਸੁਖਦੇਵ, ਸੰਨੀ, ਸੋਨੂੰ, ਪਵਨ, ਅਨਿਲ, ਦਿਨੇਸ਼, ਜੈਰਾਜ, ਨੰਨੂੰ, ਵਿਕਾਸ, ਬਬਲੀ ਰਾਣੀ, ਕਵਿਤਾ ਰਾਣੀ, ਸੋਮਾ ਰਾਣੀ, ਮੀਰਾ ਰਾਣੀ, ਸੰਤੋਸ਼ ਰਾਣੀ, ਲਛਮੀ ਰਾਣੀ, ਮਮਤਾ ਰਾਣੀ, ਰੇਸ਼ਮਾ ਰਾਣੀ, ਸ਼ੀਲੋ ਰਾਣੀ ਤੇ ਸ਼ਾਂਤੀ ਦੇਵੀ ਆਦਿ ਕਾਂਗਰਸ ਪਾਰਟੀ 'ਚ ਸ਼ਾਮਲ ਹੋਏ। ਸ਼ਾਮਲ ਹੋਏ ਪਰਿਵਾਰ ਦਾ ਹਨੀ ਫੱਤਣਵਾਲਾ ਵੱਲੋਂ ਹਾਰ ਪਹਿਨਾ ਕੇ ਸਵਾਗਤ ਕੀਤਾ ਗਿਆ।
Powered by Blogger.