ਵਿਜੀਲੈਂਸ ਟੀਮ ਨੂੰ ਮਿਲੀ ਸਫਲਤਾ ਇਸਪੈਕਟਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਵਿਜੀਲੈਂਸ ਬਿਊਰੋ,ਰੇਂਜ ਫਿਰੋਜ਼ਪੁਰ  ਨੂੰ ਉਸ ਸਮੇਂ ਸਫ਼ਲਤਾ ਮਿਲੀ ਜਦ ਉਨ੍ਹਾਂ ਇਸਪੈਕਟਰ ਦੀਦਾਰ ਸਿੰਘ ਨੂੰ 40,000  ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ।
ਇਸ ਸੰਬੰਧੀ ਅਜ ਪ੍ਰੈਸ ਕਾਨਫਰੰਸ ਕਰਦਿਆਂ  ਗੁਰਿੰਦਰਜੀਤ ਸਿੰਘ ਡੀ ਐਸ ਪੀ  ਵਿਜੀਲੈਂਸ ਬਿਊਰੋ ਯੂਨਿਟ  ਫਾਜਲਿਕਾ ਨੇ ਦੱਸਿਆ ਕਿ ਉਨਾਂ ਨੂੰ ਗੁਰਮੀਤ ਸਿੰਘ ਵਾਸੀ ਦਾਨੇਵਾਲਾ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਨੇ ਸ਼ਿਕਾਇਤ ਕੀਤੀ ਸੀ ਕਿ ਕਸਬਾ ਦੋਦਾ ਵਿਖੇ  ਉਸ ਦਾ ਲਾਇਸੈਂਸ ਸ਼ਰਾਬ ਦਾ ਠੇਕਾ ਹੈ , ਗਿਦੜਬਾਹਾ ਜੋਨ ਦਾ ਆਬਕਾਰੀ ਵਿਭਾਗ ਦਾ ਇੰਸਪੈਕਟਰ ਦੀਦਾਰ ਸਿੰਘ  ਡਰਾ ਧਮਕਾ ਕੇ 60,000 ਰੁਪਏ ਰਿਸ਼ਵਤ ਦੀ ਮੰਗ ਕਰਦਾ ਸੀ, ਇਹ ਉਕਤ ਇੰਸਪੈਕਟਰ ਜਦ ਸ਼ਰਾਬ ਦੇ ਠੇਕੇਦਾਰਾਂ ਤੋਂ ਪੈਸੇ ਲੈਣ ਲਈ ਪਹੁੰਚਿਆ ਤਾਂ  ਸਾਡੀ ਵਿਜੀਲੈਂਸ ਟੀਮ ਵੱਲੋਂ ਇਸ ਨੂੰ ਮੌਕੇ  ਤੇ ਕਾਬੂ ਕਰ ਲਿਆ । ਮੌਕੇ ਤੇ ਹਾਜਰ ਗਵਾਹਾਂ ਦੀ ਮੌਜੂਦਗੀ ਵਿੱਚ 40,000 ਰੁਪਏ ਬਰਾਮਦ ਕਰ ਲਏ ਹਨ।‌ਉਕਤ ਦੋਸ਼ੀ ਠੇਕੇਦਾਰਾਂ ਨੂੰ ਠੇਕੇ ਬੰਦ ਕਰਵਾਉਣ ਦੀ ਧਮਕੀ ਦੇ ਰਿਹਾ ਸੀ ਅਤੇ 20,000 ਰੁਪਏ ਲੈ ਚੁਕਿਆ ਸੀ।
Powered by Blogger.