ਸ੍ਰੀ ਮੁੁਕਤਸਰ ਸਾਹਿਬ ਦੇ ਸੈਂਕੜੇ ਵਸਨੀਕਾਂ ਨੇ ਮੈਰਾਥਨ ਵਿਚ ਉਤਸ਼ਾਹ ਨਾਲ ਲਿਆ ਭਾਗਸ੍ਰੀ ਮੁਕਤਸਰ ਸਾਹਿਬ (ਅਰੋੜਾ) ਜ਼ਿਲਾ ਪ੍ਰਸ਼ਾਸਨ ਸ੍ਰੀ ਮੁਕਤਸਰ ਸਾਹਿਬ ਵੱਲੋਂ ਖੇਡ ਵਿਭਾਗ ਦੇ ਸਹਿਯੋਗ ਨਾਲ ਅੱਜ ਮੈਰਾਥਨ (ਰਨ ਫਾਰ ਵੋਟ) ਕਰਵਾਈ ਗਈ, ਜਿਸ ਵਿਚ ਸੈਂਕੜੇ ਦੌੜਾਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੈਰਾਥਨ ਨੂੰ ਹਰੀ ਝੰਡੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਆਈਏਐਸ ਨੇ ਦਿਖਾਈ, ਜਿਨਾਂ ਨੇ ਖ਼ੁਦ ਵੀ 5 ਕਿਲੋਮੀਟਰ ਦੌੜ ਲਾਈ। ਉਨਾਂ ਦੇ ਨਾਲ ਜ਼ਿਲੇ ਦੇ ਹੋਰ ਅਫਸਰਾਂ ਨੇ ਵੀ ਦੌੜਾਕਾਂ ਦਾ ਉਤਸ਼ਾਹ ਵਧਾਇਆ। ਇਹ ਮੈਰਾਥਨ ਦਾ ਆਗਾਜ਼ ਸਵੇਰੇ 7:30 ਵਜੇ ਹੋਇਆ। ਇਸ ਮੈਰਾਥਨ ਦੇ ਰੂਟ ’ਤੇ ਪੁਲੀਸ ਕਰਮਚਾਰੀ ਤੇ ਹੋਰ ਟੀਮਾਂ ਤਾਇਨਾਤ ਰਹੀਆਂ। ਇਸ ਦੌਰਾਨ ਸਿੱਖਿਆ ਵਿਭਾਗ, ਯੁਵਕ ਸੇਵਾਵਾਂ ਵਿਭਾਗ ਤੇ ਨਹਿਰੂ ਕੇਂਦਰ ਦੇ ਵਾਲੰਟੀਅਰਾਂ ਨੇ ਲੋੜੀਂਦੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਦੌੜਾਕਾਂ ਲਈ ਟੀ ਸ਼ਰਟਾਂ, ਰਿਫਰੈਸ਼ਮੈਂਟ ਤੇ ਹੋਰ ਪ੍ਰਬੰਧ ਵੀ ਕੀਤੇ ਗਏ। ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਨੇ ਜ਼ਿਲਾ ਵਾਸੀਆਂ ਦਾ ਇਸ ਮੈਰਾਥਨ ਨੂੰ ਸਫਲ ਬਣਾਉਣ ਲਈ ਧੰਨਵਾਦ ਕਰਦਿਆਂ ਮਤਦਾਨ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਲੋਕਤੰਤਰ ਦੀ ਮਜ਼ਬੂਤੀ ਲਈ 18 ਸਾਲ ਤੋਂ ਉਪਰ ਦਾ ਹਰ ਨਾਗਰਿਕ ਵੋੋਟ ਜ਼ਰੂਰ ਪਾਵੇ। ਉਨਾਂ ਮੈਰਾਥਨ ਦੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਪੁਰਸ਼ ਵਰਗ ਲਈ 10 ਕਿਲੋਮੀਟਰ ਅਤੇ ਮਹਿਲਾ ਵਰਗ ਲਈ 5 ਕਿਲੋਮੀਟਰ ਦੌੜ ਆਯੋਜਿਤ ਕੀਤੀ ਗਈ। 10 ਕਿਲੋਮੀਟਰ ਪੁਰਸ਼ ਵਰਗ ਵਿਚ ਗੁਰਪ੍ਰੀਤ ਸਿੰਘ ਪੁੱਤਰ ਇਕਬਾਲ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ 5100 ਰੁਪਏ ਦੀ ਨਕਦ ਰਾਸ਼ੀ ਤੇ ਤਗਮਾ ਹਾਸਲ ਕੀਤਾ। ਦੂਜਾ ਸਥਾਨ ਲਵਪ੍ਰੀਤ ਸਿੰਘ ਪੁੱਤਰ ਗਨੇਸ਼ ਸਿੰਘ ਨੇ ਹਾਸਲ ਕੀਤਾ, ਜਿਸ ਨੇ 2100 ਰੁਪਏ ਦਾ ਨਗਦ ਇਨਾਮ ਤੇ ਤਗਮਾ ਹਾਸਲ ਕੀਤਾ। ਤੀਜਾ ਸਥਾਨ ਹਰਜਿੰਦਰ ਸਿੰਘ ਪੁੱੱਤਰ ਸੁਖਪਾਲ ਸਿੰਘ ਨੇ ਹਾਸਲ ਕੀਤਾ, ਜਿਸ ਨੇ 1100 ਰੁਪਏ ਦਾ ਨਕਦ ਇਨਾਮ ਤੇ ਤਗਮਾ ਪ੍ਰਾਪਤ ਕੀਤਾ। 5 ਕਿਲੋਮੀਟਰ ਮਹਿਲਾ ਵਰਗ ਵਿਚ ਗਗਨਪ੍ਰੀਤ ਕੌਰ ਪੁੱਤਰੀ ਰਜਿੰਦਰ ਸਿੰਘ ਨੇ ਪਹਿਲਾ ਸਥਾਨ ਜਿੱਤ ਕੇ 5100 ਰੁਪਏ ਦੀ ਰਾਸ਼ੀ ਤੇ ਤਗਮਾ, ਅਮਰੀਤ ਕੌਰ ਪੁੱਤਰੀ ਗੁਰਤੇਜ ਸਿੰਘ ਨੇ ਦੂਜਾ ਸਥਾਨ ਹਾਸਲ ਕਰ ਕੇ 2100 ਰੁਪਏ ਦੀ ਰਾਸ਼ੀ ਤੇ ਤਗਮਾ ਅਤੇ ਸੁਖਵਿੰਦਰ ਕੌਰ ਪੁੱਤਰੀ ਮੇਲਾ ਸਿੰਘ ਨੇ ਤੀਜਾ ਸਥਾਨ ਹਾਸਲ ਕਰ ਕੇ 1100 ਰੁਪਏ ਦੀ ਰਾਸ਼ੀ ਤੇ ਤਗਮਾ ਹਾਸਲ ਕੀਤਾ। ਇਸ ਤੋਂ ਇਲਾਵਾ ਪੁਰਸ਼ਾਂ ਨੇ 5 ਕਿਲੋਮੀਟਰ ਦੀ ਰਨ ਫਾਰ ਫਨ ਤਹਿਤ ਦੌੜ ਵਿਚ ਭਾਗ ਲਿਆ। ਇਸ ਸ਼੍ਰ੍ਰੇਣੀ ਵਿਚ ਯੁਵਰਾਜ ਸਿੰਘ ਪੁੱਤਰ ਬਲਰਾਜ ਸਿੰਘ ਨੇ ਪਹਿਲਾ ਸਥਾਨ, ਗੁਰਵਿੰਦਰ ਸਿੰਘ ਪੁੱਤਰ ਰਿੰਪਾ ਸਿੰਘ ਨੇ ਦੂਜਾ ਸਥਾਨ ਤੇ ਰਿੰਕੂ ਕੁਮਾਰ ਪੁੱਤਰ ਹੀਰਾ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। ਇਨਾਂ ਸਾਰਿਆਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ 10 ਕਿਲੋਮੀਟਰ ਦੌੜ ਵਿਚੋਂ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਬਜ਼ੁਰਗਾਂ ਦਾ ਵੀ ਸਨਮਾਨ ਕੀਤਾ ਗਿਆ। ਬਜ਼ੁਰਗਾਂ ਵਿਚੋਂ ਪਹਿਲਾ ਸਥਾਨ ਬਰਨਾਟਕ ਸਿੰਘ, ਦੂਜਾ ਸਥਾਟ ਰਮੇਸ਼ ਕੁਮਾਰ ਤੇ ਤੀਜਾ ਸਥਾਨ ਮਹਾਦੇਵ ਨੇ ਹਾਸਲ ਕੀਤਾ। ਇਸ ਮੌਕੇ ਕੁਝ ਵਿਸ਼ੇਸ਼ ਇਨਾਮ ਵੀ ਦਿੱਤੇ ਗਏ। ਅਨਮੋਲ ਕੌਰ ਪੁੱਤਰੀ ਰਾਜਵੰਤ ਸਿੰਘ ਨੂੰ ਮੈਰਾਥਨ ਵਿਚ ਭਾਗ ਲੈਣ ਵਾਲੀ ਸਭ ਤੋਂ ਛੋਟੀ ਉਮਰ ਦੀ ਦੌੜਾਕ ਵਜੋਂ ਸਨਮਾਨਿਆਂ ਗਿਆ। ਇਸ ਤੋਂ ਇਲਾਵਾ ਵਿਸ਼ੇਸ਼ ਲੋੜਾਂ ਵਾਲੇ ਸੁਖਵੀਰ ਸਿੰਘ ਨੂੰ ਵੀ ਸਨਮਾਨਿਤ ਕੀਤਾ ਗਿਆ। ਮੈਰਾਥਨ ਵਿਚ ਭਾਗ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਦਿੱਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਐਮ ਕੇ ਅਰਾਵਿੰਦ ਕੁਮਾਰ ਤੋਂ ਇਲਾਵਾ ਐਸਡੀਐਮ ਸ. ਰਣਦੀਪ ਸਿੰਘ ਹੀਰ, ਸਹਾਇਕ ਕਮਿਸ਼ਨਰ ਜਨਰਲ ਮੈਡਮ ਵੀਰਪਾਲ ਕੌਰ, ਖੇਡ ਅਫਸਰ ਮੈਡਮ ਅਨਿੰਦਰਵੀਰ ਕੌਰ ਬਰਾੜ, ਐਸਪੀ ਐਸ ਐਲ ਸੋਨੀ, ਡੀਐਸਪੀ ਤਲਵਿੰਦਰ ਸਿੰਘ, ਉਪ ਜ਼ਿਲਾ ਸਿੱਖਿਆ ਅਫਸਰ ਮਨਛਿੰਦਰ ਕੌਰ, ਏਈਓ ਦਲਜੀਤ ਸਿੰਘ, ਸਹਾਇਕ ਡਾਇਰੈਕਟਰ (ਯੁਵਕ ਸੇਵਾਵਾਂ) ਗੁਰਕਰਨ ਸਿੰਘ, ਜ਼ਿਲਾ ਓਲੰਪਿਕ ਐਸੋਸੀਏਸ਼ਨ ਦੇ ਨੁਮਾਇੰਦੇ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਗੁਰਵਿੰਦਰ ਬਰਾੜ ਨੇ ਲੁੱਟਿਆ ਮੇਲਾ ਇਸ ਵੋਟਰ ਜਾਗਰੂਕਤਾ ਸਮਾਗਮ ਵਿਚ ਉਘੇ ਪੰਜਾਬੀ ਗਾਇਕ ਗੁਰਵਿੰਦਰ ਬਰਾੜ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਤੇ ਨਾਲ ਹੀ ਉਨਾਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਹਰ ਹਾਲਤ ਵਿਚ ਵਰਤੋਂ ਕਰਨ ਦਾ ਸੱਦਾ ਦਿੱਤਾ। ਗੁਰਵਿੰਦਰ ਬਰਾੜ ਦੀਆਂ ਬੋਲੀਆਂ ਨੇ ਦਰਸ਼ਕ ਝੂੰਮਣ ਲਾ ਦਿੱਤੇ।
ਨਾਟਕ ਤੇ ਗੀਤਾਂ ਰਾਹੀਂ ਦੱਸਿਆ ਵੋਟ ਦਾ ਮਹੱਤਵ ਇਸ ਮੌਕੇ ਸਵੀਪ ਤਹਿਤ ਵੋਟਰ ਜਾਗਰੂਕਤਾ ਲਈ ਗੌਰਵ ਦੁੱਗਲ ਦੀ ਅਗਵਾਈ ਵਿਚ ਨਾਟਕ ਖੇਡਿਆ ਗਿਆ, ਜਿਸ ਰਾਹੀਂ ਸੁਨੇਹਾ ਦਿੱਤਾ ਗਿਆ ਕਿ ਸਾਨੂੰ ਅਨੇਕ ਕੁਰਬਾਨੀਆਂ ਤੋਂ ਬਾਅਦ ਲੋਕਤੰਤਰ ਹਾਸਲ ਹੋਇਆ ਹੈ ਤੇ ਇਸ ਲੋਕਤੰਤਰ ਦੀ ਮਜ਼ਬੂਤੀ ਲਈ ਸਾਰੇ ਕੰਮ-ਕਾਰ ਛੱਡ ਕੇ 19 ਮਈ 2019 ਨੂੰ ਜ਼ਿਲਾ ਵਾਸੀ ਵੋਟ ਪਾਉਣ ਜ਼ਰੂਰ ਜਾਣ। ਇਸ ਦੌਰਾਨ ਭਲਾਈਆਣਾ ਸਕੂਲ ਦੇ ਪਿ੍ਰੰਸੀਪਲ ਸਾਧੂ ਸਿੰਘ ਰੋਮਾਣਾ ਅਤੇ ਪੁਲੀਸ ਮੁਲਾਜ਼ਮ ਨਾਇਬ ਸਿੰਘ ਨੂਰੀ ਨੇ ਗੀਤਾਂ ਰਾਹੀਂ ਵੋਟਰ ਨੂੰ ਜਾਗਰੂਕ ਕੀਤਾ। ਅਖ਼ੀਰ ਵਿਚ ਭੰਗੜੇ ਦੀ ਪੇਸ਼ਕਾਰੀ ਵੀ ਲਾਜਵਾਬ ਸੀ।
Powered by Blogger.