ਨੋਨੀ ਮਾਨ ਦੀ ਅਗਵਾਈ ਹੇਠ ਮਨਾਇਆ ਵਿਸ਼ਵਾਸਘਾਤ ਦਿਵਸ


ਗੁਰੂਹਰਸਹਾਏ (ਗੋਰਾ ਸੰਧੂ) ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਨਾ ਪੂਰੇ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ਨੀਵਾਰ ਨੂੰ ਵਿਸ਼ਵਾਸਘਾਤ ਦਿਵਸ ਮਨਾਇਆ ਗਿਆ ਇਸ ਦੌਰਾਨ ਅਕਾਲੀ ਵਰਕਰਾਂ ਨੇ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਦੀ ਅਗਵਾਈ ਹੇਠ ਗੁਰੂਹਰਸਹਾਏ ਵਿਖੇ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਉਨ੍ਹਾਂ ਨੇ ਸੂਬਾ ਸਰਕਾਰ ਦੇ ਖਿਲਾਫ ਜੰਮ ਕੇ ਨਾਅਰੇ ਬਾਜ਼ੀ ਵੀ ਕੀਤੀ ਅਕਾਲੀ ਵਰਕਰਾਂ ਨੇ ਗੁਰੂ ਹਰਸਹਾਏ ਦਾ ਚੱਕਰ ਲਗਾਇਆ ਅਤੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਰਦੇਵ ਸਿੰਘ ਨੋਨੀ ਮਾਨ, ਹਰਜਿੰਦਰ ਸਿੰਘ ਗੁਰੂ ਅਤੇ ਸ਼ਿਵ ਤਿਰਪਾਲ ਕੇ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਦੋ ਸਾਲ ਬੀਤ ਜਾਣ ਤੇ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਹੈ ਜਿਸ ਕਾਰਨ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਕਾਂਗਰਸ ਨੇ ਲੋਕਾਂ ਨੂੰ ਫ਼ਸਲਾਂ ਦਾ ਬੀਮਾ ਕਰਨ, ਸਮਾਰਟਫੋਨ, ਘਰ-ਘਰ ਨੌਕਰੀ ਦੇਣ ਸਮੇਤ ਹੋਰ ਵਾਅਦੇ ਕੀਤੇ ਸਨ ਜੋ ਕਿ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਇਹ ਸਰਕਾਰ ਨੇ ਲੋਕਾਂ ਦੇ ਨਾਲ ਵਿਸ਼ਵਾਸਘਾਤ ਕੀਤਾ ਹੈ, ਜਿਸ ਕਾਰਨ ਅੱਜ ਇਹ ਵਿਸ਼ਵਾਸਘਾਤ ਦਿਨ ਮਨਾਇਆ ਜਾ ਰਿਹਾ ਹੈ ਇਸ ਸਮੇਂ ਦਰਸ਼ਨ ਸਿੰਘ ਕੋਹਰ ਸਿੰਘ ਵਾਲਾ ,ਗੁਰਦਿੱਤ ਸਿੰਘ ,ਵਰਿੰਦਰ ਸਿੰਘ ਸੰਧੂ ਘੋੜਾ ,ਗੁਰਬਾਜ਼ ਸਿੰਘ ਰੱਤੇ ਵਾਲਾ ,ਹਰਜਿੰਦਰ ਸਿੰਘ ਕਿਲੀ ,ਹਰਮਨ ਸਿੰਘ ਝੋਕ ,ਜਰਨੈਲ ਸਿੰਘ ਟਾਹਲੀ ਵਾਲਾ, ਪਰਮਪਾਲ ਸਿੰਘ ਥੇਹ ਗੁੱਜਰ ਅਤੇ ਹੋਰ ਅਕਾਲੀ ਵਰਕਰ ਹਾਜ਼ਰ ਸਨ।
Powered by Blogger.