ਪਿੰਡ ਦੇ ਕਿਸੇ ਵੀ ਹਿੱਸੇ ਨੂੰ ਵਿਕਾਸ ਤੋਂ ਵਾਂਝਾ ਨਹੀਂ ਰਹਿਣ ਦੇਵਾਂਗੇ: ਜਸਵੀਰ ਸਿੰਘ


ਗਿੱਦੜਬਾਹਾ (ਮਨਜੀਤ ਸਿੱਧੂ) ਪਿੰਡ ਦੇ ਕਿਸੇ ਵੀ ਹਿੱਸੇ ਨੂੰ ਵਿਕਾਸ ਤੋਂ ਵਾਂਝਾ ਨਾ ਰੱਖ ਕੇ ਪਿੰਡ ਦੇ ਹਰ ਕੌਨੇ ਦਾ ਸੰਪੂਰਨ ਵਿਕਾਸ ਕੀਤਾ ਜਾਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੋਠੇ ਢਾਬਾਂ ਵਾਲੇ (ਕੋਟਲੀ ਅਬਲੂ) ਦੇ ਸੀਨੀਅਰ ਕਾਂਗਰਸੀ ਆਗੂ ਸ. ਜਸਵੀਰ ਸਿੰਘ ਅਤੇ ਸਰਪੰਚ ਜਸਪ੍ਰੀਤ ਕੌਰ ਨੇ ਪਿੰਡ ਵਿੱਚ ਚਲਾਏ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਉਹਨਾਂ ਦੀ ਸਮੁੱਚੀ ਪੰਚਾਇਤ ਵੱਲੋਂ ਪਿੰਡ ਵਿੱਚ ਗਲੀਆਂ, ਨਾਲੀਆਂ ਅਤੇ ਸਫ਼ਾਈ ਦਾ ਕੰਮ ਤੇਜੀ ਨਾਲ ਕੀਤਾ ਜਾ ਰਿਹਾ ਹੈ ਅਤੇ ਉਹ ਸਮਾਂ ਦੂਰ ਨਹੀਂ ਹੈ ਜਦ ਸਾਡਾ ਪਿੰਡ ਵਿਕਾਸ ਪੱਖੋਂ ਹਲਕੇ ਦਾ ਪਹਿਲਾ ਪਿੰਡ ਬਣ ਕੇ ਉਭਰੇਗਾ। ਇਸ ਮੌਕੇ ‘ਤੇ ਉਹਨਾਂ ਨਾਲ ਜਸਵਿੰਦਰ ਸਿੰਘ ਸੇਖੋਂ, ਅੰਗਰੇਜ਼ ਸਿੰਘ ਸਾਬਕਾ ਸਰਪੰਚ, ਸੱਤਪਾਲ ਸਿੰਘ (ਕਾਲਾ ਪੰਚ), ਗੁਰਮੇਜ ਸਿੰਘ ਪੰਚ, ਗੁਲਾਬ ਸਿੰਘ ਪੰਚ, ਗੁਰਮਿੰਦਰ ਸਿੰਘ ਪੰਚ, ਜਸਵੀਰ ਸਿੰਘ ਛਿੰਦੀ, ਸੁਖਦੇਵ ਸਿੰਘ ਪੰਚ, ਭਾਰਤ ਕੁਮਾਰ, ਸੁਖਜੀਤ ਸਿੰਘ ਪ੍ਰਧਾਨ, ਵਿਜੇ ਪਾਲ, ਬੂਟਾ ਸਿੰਘ, ਗੁਰਜੀਤ ਸਿੰਘ, ਮਲਕੀਤ ਸਿੰਘ ਪੰਚ, ਕਰਮਜੀਤ ਕੌਰ ਪੰਚ, ਸੁਖਬੀਰ ਕੌਰ ਪੰਚ, ਡਾ. ਮਨਪ੍ਰੀਤ ਮਨੀ, ਕੁਲਵਿੰਦਰ ਸਿੰਘ, ਜੰਗ ਸਿੰਘ, ਸੁਰਜੀਤ ਸਿੰਘ ਸਾਬਕਾ ਪੰਚ, ਅਵਤਾਰ ਸਿੰਘ, ਰਮਨਦੀਪ ਸਿੰਘ, ਮਨਤਾਰ ਸਿੰਘ, ਪਰਮਜੀਤ ਸਿੰਘ, ਗੁਰਮੀਤ ਸਿੰਘ, ਜਗਸੀਰ ਸਿੰਘ ਆਦਿ ਹਾਜ਼ਰ ਸਨ।
Powered by Blogger.