ਸ਼੍ਰੀ ਮੁਕਤਸਰ ਸਾਹਿਬ (ਅਰੋੜਾ) ਪਿਛਲੀ ਦਿਨੀਂ ਅਮੀਰ ਸੱਤਿਆ ਫਾਊਂਡੇਸ਼ਨ ਸਿਰਸਾ ਵੱਲੋਂ ਸੱਤਿਆ ਫਾਊਂਡੇਸ਼ਨ ਦੀ ਪ੍ਰਮੁੱਖ ਮੈਂਡਮ ਅਮਨ ਲਵਲੀ ਮੋਂਗਾ ਦੀ ਪ੍ਰਧਾਨਗੀ ਹੇਠ ਆਯੋਜਿਤ ਐਵਾਰਡ ਸਮਾਰੋਹ ਵਿੱਚ ਅਕਾਲ ਸਹਾਏ ਸੀਨੀ. ਸੈਕੰਡਰੀ ਸਕੂਲ ਉਦੇਕਰਨ (ਸ਼੍ਰੀ ਮੁਕਤਸਰ ਸਾਹਿਬ) ਦੀ ਪ੍ਰਿੰਸੀਪਲ ਅਮਨ ਜੋਤ ਕੌਰ ਸੋਢੀ ਦਾ ਸਿੱਖਿਆ ਵਿਭਾਗ ਵਿੱਚ ਵਧੀਆ ਕਾਰਗੁਜ਼ਾਰੀ ਲਈ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਇਸ ਸਮਾਰੋਹ ਵਿੱਚ ਦੇਸ਼ ਭਰ ਦੇ 101 ਪ੍ਰਤੀਭਾਸ਼ਾਲੀ ਵਿਅਕਤੀਆਂ ਦੇ ਵੱਖ-ਵੱਖ ਖੇਤਰਾਂ ਵਿੱਚ ਕੀਤੇ ਸ਼ਲਾਘਾਯੋਗ ਕਾਰਜਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਸੰਬੋਧਨ ਕਰਦਿਆਂ ਮੈਡਮ ਅਮਨਜੋਤ ਕੌਰ ਸੋਢੀ ਨੇ ਇਸ ਦਾ ਸਿਹਰਾ ਸਕੂਲ ਦੇ ਸਮੂਹ ਸਟਾਫ਼ ਅਤੇ ਮੈਨੇਜਿੰਗ ਕਮੇਟੀ ਨੂੰ ਦਿੱਤਾ।